9 ਇਸ ਤੋਂ ਬਾਅਦ ਸਾਰੇ ਯਹੂਦਾਹ ਤੇ ਯਰੂਸ਼ਲਮ ਵਿਚ ਐਲਾਨ ਕੀਤਾ ਗਿਆ ਕਿ ਯਹੋਵਾਹ ਲਈ ਪਵਿੱਤਰ ਟੈਕਸ+ ਲਿਆਂਦਾ ਜਾਵੇ ਜੋ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿਚ ਇਜ਼ਰਾਈਲ ʼਤੇ ਲਾਇਆ ਸੀ। 10 ਸਾਰੇ ਹਾਕਮ ਅਤੇ ਸਾਰੇ ਲੋਕ ਖ਼ੁਸ਼ ਹੋਏ+ ਅਤੇ ਉਹ ਦਾਨ ਲਿਆਉਂਦੇ ਰਹੇ ਤੇ ਬਕਸੇ ਵਿਚ ਪਾਉਂਦੇ ਰਹੇ ਜਦ ਤਕ ਇਹ ਭਰ ਨਾ ਗਿਆ।