-
ਕੂਚ 30:12-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਤੂੰ ਜਦੋਂ ਵੀ ਮਰਦਮਸ਼ੁਮਾਰੀ ਦੌਰਾਨ ਇਜ਼ਰਾਈਲ ਦੇ ਪੁੱਤਰਾਂ ਦੀ ਗਿਣਤੀ ਕਰੇਂ,+ ਤਾਂ ਉਦੋਂ ਹਰੇਕ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਯਹੋਵਾਹ ਨੂੰ ਦੇਣੀ ਪਵੇਗੀ ਤਾਂਕਿ ਉਨ੍ਹਾਂ ਦੀ ਗਿਣਤੀ ਵੇਲੇ ਉਨ੍ਹਾਂ ʼਤੇ ਕੋਈ ਆਫ਼ਤ ਨਾ ਲਿਆਂਦੀ ਜਾਵੇ। 13 ਜਿਨ੍ਹਾਂ ਦੀ ਵੀ ਗਿਣਤੀ ਕੀਤੀ ਜਾਵੇਗੀ, ਉਨ੍ਹਾਂ ਸਾਰਿਆਂ ਨੂੰ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ ਅੱਧਾ ਸ਼ੇਕੇਲ* ਦੇਣਾ ਪਵੇਗਾ।+ ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੁੰਦਾ ਹੈ। ਅੱਧਾ ਸ਼ੇਕੇਲ ਯਹੋਵਾਹ ਲਈ ਦਾਨ ਹੈ।+ 14 ਜਿਨ੍ਹਾਂ ਆਦਮੀਆਂ ਦੀ ਉਮਰ 20 ਸਾਲ ਜਾਂ ਇਸ ਤੋਂ ਉੱਪਰ ਹੈ, ਉਹ ਯਹੋਵਾਹ ਲਈ ਦਾਨ ਦੇਣਗੇ।+ 15 ਆਪਣੀ ਜਾਨ ਦੀ ਰਿਹਾਈ ਦੀ ਕੀਮਤ ਦੇ ਤੌਰ ਤੇ* ਅਮੀਰ ਲੋਕ ਯਹੋਵਾਹ ਨੂੰ ਅੱਧੇ ਸ਼ੇਕੇਲ* ਤੋਂ ਜ਼ਿਆਦਾ ਦਾਨ ਨਾ ਦੇਣ ਅਤੇ ਗ਼ਰੀਬ ਇਸ ਤੋਂ ਘੱਟ ਨਾ ਦੇਣ। 16 ਤੂੰ ਇਜ਼ਰਾਈਲੀਆਂ ਤੋਂ ਰਿਹਾਈ ਦੀ ਕੀਮਤ ਦੇ ਤੌਰ ਤੇ* ਚਾਂਦੀ ਲਈਂ ਅਤੇ ਇਸ ਨੂੰ ਮੰਡਲੀ ਦੇ ਤੰਬੂ ਦੇ ਕੰਮਾਂ ਲਈ ਦੇ ਦੇਈਂ। ਇਹ ਦਾਨ ਇਜ਼ਰਾਈਲੀਆਂ ਲਈ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਹੋਵੇਗਾ ਅਤੇ ਇਹ ਉਨ੍ਹਾਂ ਦੀਆਂ ਜਾਨਾਂ ਦੀ ਰਿਹਾਈ ਦੀ ਕੀਮਤ ਹੋਵੇਗੀ।”
-