5 “ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਜਾਦੂ-ਟੂਣਾ ਕਰਨ ਵਾਲਿਆਂ,+ ਹਰਾਮਕਾਰਾਂ ਤੇ ਝੂਠੀਆਂ ਸਹੁੰਆਂ ਖਾਣ ਵਾਲਿਆਂ+ ਅਤੇ ਮਜ਼ਦੂਰਾਂ,+ ਵਿਧਵਾਵਾਂ ਤੇ ਯਤੀਮਾਂ+ ਨਾਲ ਧੋਖਾ ਕਰਨ ਵਾਲਿਆਂ ਅਤੇ ਪਰਦੇਸੀਆਂ ਦੀ ਮਦਦ ਤੋਂ ਇਨਕਾਰ ਕਰਨ ਵਾਲਿਆਂ ਨੂੰ+ ਸਜ਼ਾ ਸੁਣਾਉਣ ਵਿਚ ਦੇਰ ਨਹੀਂ ਲਾਵਾਂਗਾ। ਇਨ੍ਹਾਂ ਨੇ ਮੇਰਾ ਡਰ ਨਹੀਂ ਮੰਨਿਆ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।