12 ਦਾਊਦ ਇਨ੍ਹਾਂ ਗੱਲਾਂ ਕਰਕੇ ਚਿੰਤਾ ਵਿਚ ਪੈ ਗਿਆ ਅਤੇ ਉਹ ਗਥ ਦੇ ਰਾਜੇ ਆਕੀਸ਼ ਤੋਂ ਬਹੁਤ ਡਰ ਗਿਆ।+ 13 ਇਸ ਲਈ ਉਸ ਨੇ ਉਨ੍ਹਾਂ ਸਾਮ੍ਹਣੇ ਪਾਗਲ ਹੋਣ ਦਾ ਢੌਂਗ ਕੀਤਾ+ ਅਤੇ ਉਨ੍ਹਾਂ ਵਿਚਕਾਰ ਹੁੰਦਿਆਂ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗਾ। ਉਹ ਫਾਟਕ ਦੇ ਦਰਵਾਜ਼ਿਆਂ ਉੱਤੇ ਝਰੀਟਾਂ ਮਾਰਨ ਲੱਗ ਪਿਆ ਅਤੇ ਆਪਣੀ ਦਾੜ੍ਹੀ ਉੱਤੇ ਲਾਲ਼ਾਂ ਵਗਣ ਦਿੱਤੀਆਂ।