-
ਉਤਪਤ 1:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਫਿਰ ਪਰਮੇਸ਼ੁਰ ਨੇ ਕਿਹਾ: “ਮੈਂ ਤੁਹਾਨੂੰ ਪੂਰੀ ਧਰਤੀ ਉੱਤੇ ਹਰ ਬੀ ਵਾਲਾ ਪੌਦਾ ਅਤੇ ਬੀ ਵਾਲਾ ਫਲਦਾਰ ਦਰਖ਼ਤ ਦਿੱਤਾ ਹੈ। ਇਹ ਸਾਰਾ ਕੁਝ ਤੁਹਾਡੇ ਭੋਜਨ ਲਈ ਹੈ।+
-
-
ਜ਼ਬੂਰ 144:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਹੇ ਯਹੋਵਾਹ, ਇਨਸਾਨ ਕੀ ਹੈ ਕਿ ਤੂੰ ਉਸ ਦੀ ਪਰਵਾਹ ਕਰੇਂ,
ਮਰਨਹਾਰ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਵੱਲ ਧਿਆਨ ਦੇਵੇਂ?+
-
-
ਮੱਤੀ 6:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟ ਦਿੱਤੇ ਜਾਂਦੇ ਹਨ, ਤਾਂ ਹੇ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ?
-
-
ਇਬਰਾਨੀਆਂ 2:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪਰ ਇਕ ਗਵਾਹ ਨੇ ਇਕ ਵਾਰ ਕਿਹਾ ਸੀ: “ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂ ਜਾਂ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਦੇਖ-ਭਾਲ ਕਰੇਂ?+ 7 ਤੂੰ ਉਸ ਨੂੰ ਦੂਤਾਂ ਨਾਲੋਂ ਥੋੜ੍ਹਾ ਨੀਵਾਂ ਬਣਾਇਆ, ਉਸ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਅਤੇ ਤੂੰ ਉਸ ਨੂੰ ਆਪਣੇ ਹੱਥਾਂ ਦੀ ਰਚਨਾ ਉੱਤੇ ਅਧਿਕਾਰ ਦਿੱਤਾ। 8 ਤੂੰ ਸਾਰੀਆਂ ਚੀਜ਼ਾਂ ਉਸ ਦੇ ਪੈਰਾਂ ਹੇਠ ਕੀਤੀਆਂ।”+ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਕਰ ਕੇ+ ਪਰਮੇਸ਼ੁਰ ਨੇ ਅਜਿਹੀ ਕੋਈ ਚੀਜ਼ ਨਹੀਂ ਛੱਡੀ ਜੋ ਉਸ ਦੇ ਅਧੀਨ ਨਹੀਂ ਹੈ।+ ਪਰ ਅਸੀਂ ਅਜੇ ਇਹ ਨਹੀਂ ਦੇਖਦੇ ਕਿ ਸਾਰੀਆਂ ਚੀਜ਼ਾਂ ਉਸ ਦੇ ਅਧੀਨ ਹੋ ਗਈਆਂ ਹਨ।+
-