ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 11:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਦਾਊਦ ਨੇ ਉਸ ਨੂੰ ਬੁਲਾਉਣ ਲਈ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ।+ ਉਹ ਉਸ ਕੋਲ ਆਈ ਅਤੇ ਉਸ ਨੇ ਉਸ ਨਾਲ ਸੰਬੰਧ ਬਣਾਏ।+ (ਇਹ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਆਪ ਨੂੰ ਆਪਣੀ ਅਸ਼ੁੱਧਤਾ* ਤੋਂ ਸ਼ੁੱਧ ਕਰ ਰਹੀ ਸੀ।)+ ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲੀ ਗਈ।

  • 2 ਸਮੂਏਲ 12:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਹੁਣ ਤੇਰੇ ਆਪਣੇ ਘਰ ਤੋਂ ਕਦੇ ਤਲਵਾਰ ਨਹੀਂ ਹਟੇਗੀ+ ਕਿਉਂਕਿ ਤੂੰ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਤੇ ਇਸ ਤਰ੍ਹਾਂ ਕਰ ਕੇ ਮੈਨੂੰ ਤੁੱਛ ਸਮਝਿਆ।’ 11 ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੇਰੇ ਹੀ ਘਰੋਂ ਤੇਰੇ ʼਤੇ ਬਿਪਤਾ ਲਿਆਵਾਂਗਾ;+ ਅਤੇ ਮੈਂ ਤੇਰੀਆਂ ਨਜ਼ਰਾਂ ਸਾਮ੍ਹਣੇ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਜੇ ਆਦਮੀ* ਨੂੰ ਦੇ ਦਿਆਂਗਾ+ ਅਤੇ ਉਹ ਦਿਨ-ਦਿਹਾੜੇ ਤੇਰੀਆਂ ਪਤਨੀਆਂ ਨਾਲ ਸੰਬੰਧ ਬਣਾਵੇਗਾ।+

  • ਕਹਾਉਤਾਂ 6:32-35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਜਿਹੜਾ ਕਿਸੇ ਔਰਤ ਨਾਲ ਹਰਾਮਕਾਰੀ ਕਰਦਾ ਹੈ, ਉਸ ਨੂੰ ਅਕਲ ਦੀ ਘਾਟ* ਹੈ;

      ਜੋ ਇਸ ਤਰ੍ਹਾਂ ਕਰਦਾ ਹੈ, ਉਹ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।+

      33 ਉਸ ਦੇ ਪੱਲੇ ਸਿਰਫ਼ ਜ਼ਖ਼ਮ ਤੇ ਨਿਰਾਦਰ ਹੀ ਪਵੇਗਾ,+

      ਉਸ ਦੀ ਬਦਨਾਮੀ ਮਿਟਾਇਆਂ ਨਾ ਮਿਟੇਗੀ।+

      34 ਕਿਉਂਕਿ ਜਲ਼ਨ ਕਰਕੇ ਪਤੀ ਦਾ ਕ੍ਰੋਧ ਭੜਕ ਉੱਠਦਾ ਹੈ;

      ਉਹ ਬਦਲਾ ਲੈਣ ਵੇਲੇ ਬਿਲਕੁਲ ਤਰਸ ਨਹੀਂ ਖਾਵੇਗਾ।+

      35 ਉਹ ਕੋਈ ਮੁਆਵਜ਼ਾ* ਕਬੂਲ ਨਹੀਂ ਕਰੇਗਾ;

      ਭਾਵੇਂ ਤੂੰ ਉਸ ਨੂੰ ਜਿੰਨਾ ਮਰਜ਼ੀ ਵੱਡਾ ਤੋਹਫ਼ਾ ਦੇਵੇਂ, ਉਹ ਸ਼ਾਂਤ ਨਹੀਂ ਹੋਵੇਗਾ।

  • ਇਬਰਾਨੀਆਂ 13:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ+ ਕਿਉਂਕਿ ਹਰਾਮਕਾਰਾਂ* ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ