24 “ਇਸ ਲਈ ਜਿਹੜਾ ਵੀ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਅਤੇ ਇਨ੍ਹਾਂ ʼਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ʼਤੇ ਬਣਾਇਆ।+ 25 ਅਤੇ ਮੀਂਹ ਪਿਆ, ਹੜ੍ਹ ਆਏ ਤੇ ਹਨੇਰੀਆਂ ਵਗੀਆਂ, ਪਰ ਇਨ੍ਹਾਂ ਦੇ ਜ਼ੋਰ ਨਾਲ ਘਰ ਨਾ ਡਿਗਿਆ ਕਿਉਂਕਿ ਇਸ ਦੀ ਨੀਂਹ ਚਟਾਨ ʼਤੇ ਰੱਖੀ ਗਈ ਸੀ।