-
1 ਰਾਜਿਆਂ 2:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਇਹ ਸੁਣ ਕੇ ਰਾਜਾ ਸੁਲੇਮਾਨ ਨੇ ਆਪਣੀ ਮਾਂ ਨੂੰ ਕਿਹਾ: “ਤੂੰ ਅਦੋਨੀਯਾਹ ਲਈ ਸਿਰਫ਼ ਸ਼ੂਨੰਮੀ ਅਬੀਸ਼ਗ ਨੂੰ ਹੀ ਕਿਉਂ ਮੰਗ ਰਹੀ ਹੈਂ? ਤੂੰ ਉਸ ਲਈ ਰਾਜ ਵੀ ਮੰਗ ਲੈ+ ਕਿਉਂਕਿ ਉਹ ਮੇਰਾ ਵੱਡਾ ਭਰਾ ਹੈ+ ਅਤੇ ਪੁਜਾਰੀ ਅਬਯਾਥਾਰ ਅਤੇ ਸਰੂਯਾਹ ਦਾ ਪੁੱਤਰ ਯੋਆਬ+ ਵੀ ਉਸ ਦਾ ਸਾਥ ਦੇ ਰਹੇ ਹਨ।”+
23 ਇਹ ਕਹਿ ਕੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਸਹੁੰ ਖਾਧੀ: “ਪਰਮੇਸ਼ੁਰ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ਜੇ ਅਦੋਨੀਯਾਹ ਨੂੰ ਇਸ ਬੇਨਤੀ ਦੀ ਕੀਮਤ ਆਪਣੀ ਜਾਨ ਦੇ ਕੇ ਨਾ ਚੁਕਾਉਣੀ ਪਈ। 24 ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਜਿਸ ਨੇ ਆਪਣੇ ਵਾਅਦੇ ਮੁਤਾਬਕ ਮੈਨੂੰ ਮੇਰੇ ਪਿਤਾ ਦਾਊਦ ਦੇ ਸਿੰਘਾਸਣ ʼਤੇ ਬਿਠਾਇਆ ਤੇ ਮੇਰਾ ਰਾਜ ਮਜ਼ਬੂਤ ਕੀਤਾ+ ਅਤੇ ਮੇਰੇ ਲਈ ਇਕ ਘਰ* ਬਣਾਇਆ,+ ਅਦੋਨੀਯਾਹ ਨੂੰ ਅੱਜ ਹੀ ਮੌਤ ਦੇ ਘਾਟ ਉਤਾਰਿਆ ਜਾਵੇਗਾ।”+
-