21 ਫਿਰ ਯਹੋਵਾਹ ਨੇ ਇਸ ਦੀ ਖ਼ੁਸ਼ਬੂ ਸੁੰਘੀ ਜਿਸ ਤੋਂ ਉਹ ਖ਼ੁਸ਼ ਹੋਇਆ। ਇਸ ਲਈ ਯਹੋਵਾਹ ਨੇ ਆਪਣੇ ਦਿਲ ਵਿਚ ਕਿਹਾ: “ਮੈਂ ਹੁਣ ਕਦੀ ਵੀ ਇਨਸਾਨ ਕਰਕੇ ਜ਼ਮੀਨ ਨੂੰ ਸਰਾਪ ਨਹੀਂ ਦਿਆਂਗਾ+ ਕਿਉਂਕਿ ਬਚਪਨ ਤੋਂ ਹੀ ਉਹ ਮਨ ਵਿਚ ਬੁਰਾਈ ਕਰਨ ਬਾਰੇ ਸੋਚਦਾ ਰਹਿੰਦਾ ਹੈ।+ ਮੈਂ ਕਦੀ ਵੀ ਇਨਸਾਨ ਅਤੇ ਜੀਉਂਦੇ ਪ੍ਰਾਣੀਆਂ ਨੂੰ ਖ਼ਤਮ ਨਹੀਂ ਕਰਾਂਗਾ, ਜਿਵੇਂ ਮੈਂ ਹੁਣ ਕੀਤਾ ਹੈ।+