-
1 ਰਾਜਿਆਂ 4:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ ਅਤੇ ਅਜਿਹਾ ਦਿਲ* ਦਿੱਤਾ ਜੋ ਸਮੁੰਦਰ ਦੇ ਕੰਢੇ ਦੀ ਰੇਤ ਜਿੰਨਾ ਵਿਸ਼ਾਲ ਸੀ।+ 30 ਸੁਲੇਮਾਨ ਦੀ ਬੁੱਧ ਸਾਰੇ ਪੂਰਬੀ ਲੋਕਾਂ ਦੀ ਬੁੱਧ ਅਤੇ ਮਿਸਰ ਦੀ ਸਾਰੀ ਬੁੱਧ ਨੂੰ ਮਾਤ ਪਾਉਂਦੀ ਸੀ।+ 31 ਉਹ ਸਾਰੇ ਇਨਸਾਨਾਂ ਨਾਲੋਂ ਕਿਤੇ ਬੁੱਧੀਮਾਨ ਸੀ, ਹਾਂ, ਉਹ ਅਜ਼ਰਾਹੀ ਏਥਾਨ+ ਤੇ ਹੇਮਾਨ+ ਅਤੇ ਮਾਹੋਲ ਦੇ ਪੁੱਤਰਾਂ ਕਲਕੋਲ+ ਤੇ ਦਰਦਾ ਨਾਲੋਂ ਵੀ ਬੁੱਧੀਮਾਨ ਸੀ; ਉਹ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿਚ ਮਸ਼ਹੂਰ ਹੋ ਗਿਆ।+
-
-
2 ਇਤਿਹਾਸ 1:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੈਨੂੰ ਇਸ ਪਰਜਾ ਦੀ ਅਗਵਾਈ ਕਰਨ* ਲਈ ਬੁੱਧ ਤੇ ਗਿਆਨ ਦੇ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ ਲੋਕਾਂ ਦਾ ਨਿਆਂ ਕਰ ਸਕਦਾ ਹੈ?”+
11 ਫਿਰ ਪਰਮੇਸ਼ੁਰ ਨੇ ਸੁਲੇਮਾਨ ਨੂੰ ਕਿਹਾ: “ਤੂੰ ਧਨ-ਦੌਲਤ ਤੇ ਇੱਜ਼ਤ-ਮਾਣ ਨਹੀਂ ਮੰਗਿਆ ਤੇ ਨਾ ਉਨ੍ਹਾਂ ਲੋਕਾਂ ਦੀ ਮੌਤ ਮੰਗੀ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ ਤੇ ਨਾ ਹੀ ਲੰਬੀ ਉਮਰ* ਮੰਗੀ ਹੈ, ਸਗੋਂ ਤੂੰ ਮੇਰੀ ਪਰਜਾ ਦਾ, ਜਿਸ ਉੱਤੇ ਮੈਂ ਤੈਨੂੰ ਰਾਜਾ ਬਣਾਇਆ, ਨਿਆਂ ਕਰਨ ਲਈ ਬੁੱਧ ਤੇ ਗਿਆਨ ਮੰਗਿਆ ਹੈ। ਤੇਰੀ ਇਹ ਦਿਲੀ ਇੱਛਾ ਹੈ,+ ਇਸ ਕਰਕੇ 12 ਬੁੱਧ ਅਤੇ ਗਿਆਨ ਤੈਨੂੰ ਦਿੱਤਾ ਜਾਵੇਗਾ; ਪਰ ਇਸ ਦੇ ਨਾਲ-ਨਾਲ ਮੈਂ ਤੈਨੂੰ ਧਨ-ਦੌਲਤ ਤੇ ਇੱਜ਼ਤ-ਮਾਣ ਵੀ ਬਖ਼ਸ਼ਾਂਗਾ ਜਿੰਨਾ ਤੇਰੇ ਤੋਂ ਪਹਿਲਾਂ ਹੋਰ ਕਿਸੇ ਰਾਜੇ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਤੇਰੇ ਤੋਂ ਬਾਅਦ ਕਿਸੇ ਨੂੰ ਮਿਲੇਗਾ।”+
-