-
ਉਪਦੇਸ਼ਕ ਦੀ ਕਿਤਾਬ 2:4-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਮੈਂ ਬਹੁਤ ਵੱਡੇ-ਵੱਡੇ ਕੰਮ ਕੀਤੇ।+ ਮੈਂ ਆਪਣੇ ਲਈ ਘਰ ਬਣਾਏ+ ਅਤੇ ਆਪਣੇ ਲਈ ਅੰਗੂਰਾਂ ਦੇ ਬਾਗ਼ ਲਾਏ।+ 5 ਮੈਂ ਬਾਗ਼-ਬਗ਼ੀਚੇ ਲਾਏ ਅਤੇ ਇਨ੍ਹਾਂ ਵਿਚ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਲਾਏ। 6 ਮੈਂ ਪੌਦਿਆਂ ਨੂੰ ਪਾਣੀ ਦੇਣ ਲਈ ਤਲਾਬ ਬਣਾਏ। 7 ਮੈਂ ਨੌਕਰ-ਨੌਕਰਾਣੀਆਂ ਰੱਖੀਆਂ।+ ਕਈ ਨੌਕਰ ਮੇਰੇ ਘਰ ਪੈਦਾ ਹੋਏ ਸਨ। ਮੈਂ ਬਹੁਤ ਸਾਰੀਆਂ ਗਾਂਵਾਂ-ਬਲਦ ਅਤੇ ਭੇਡਾਂ-ਬੱਕਰੀਆਂ ਰੱਖੀਆਂ।+ ਮੇਰੇ ਕੋਲ ਇੰਨੇ ਸਾਰੇ ਪਸ਼ੂ ਸਨ ਜੋ ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਨਹੀਂ ਸਨ। 8 ਮੈਂ ਆਪਣੇ ਲਈ ਸੋਨਾ-ਚਾਂਦੀ,+ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਇਕੱਠੇ ਕੀਤੇ।+ ਮੈਂ ਆਪਣੇ ਮਨ-ਪਰਚਾਵੇ ਲਈ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਰੱਖੀਆਂ। ਨਾਲੇ ਮੈਂ ਬਹੁਤ ਸਾਰੀਆਂ ਔਰਤਾਂ ਦਾ ਸਾਥ ਮਾਣਿਆ ਜਿਨ੍ਹਾਂ ਤੋਂ ਆਦਮੀਆਂ ਦਾ ਜੀਅ ਖ਼ੁਸ਼ ਹੁੰਦਾ ਹੈ।
-