-
ਬਿਵਸਥਾ ਸਾਰ 30:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “ਇਹ ਸਾਰੀਆਂ ਗੱਲਾਂ ਯਾਨੀ ਬਰਕਤ ਤੇ ਸਰਾਪ ਤੁਹਾਡੇ ਉੱਤੇ ਆ ਪੈਣਗੇ ਜੋ ਮੈਂ ਤੁਹਾਡੇ ਸਾਮ੍ਹਣੇ ਰੱਖੇ ਹਨ।+ ਫਿਰ ਜਦ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਸਾਰੀਆਂ ਕੌਮਾਂ ਵਿਚ ਖਿੰਡਾ ਦੇਵੇਗਾ,+ ਤਾਂ ਉੱਥੇ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਆਉਣਗੀਆਂ*+ 2 ਅਤੇ ਤੁਸੀਂ ਅਤੇ ਤੁਹਾਡੇ ਪੁੱਤਰ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ ਆਉਣਗੇ+ ਅਤੇ ਤੁਸੀਂ ਉਸ ਦੀ ਗੱਲ ਸੁਣੋਗੇ ਜਿਸ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ।+ 3 ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਗ਼ੁਲਾਮੀ ਵਿੱਚੋਂ ਵਾਪਸ ਲੈ ਆਵੇਗਾ+ ਅਤੇ ਤੁਹਾਡੇ ʼਤੇ ਤਰਸ ਖਾਵੇਗਾ+ ਅਤੇ ਤੁਹਾਨੂੰ ਉਨ੍ਹਾਂ ਕੌਮਾਂ ਵਿੱਚੋਂ ਇਕੱਠਾ ਕਰੇਗਾ ਜਿਨ੍ਹਾਂ ਕੌਮਾਂ ਵਿਚ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਖਿੰਡਾ ਦਿੱਤਾ ਸੀ।+
-
-
ਯਸਾਯਾਹ 66:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਹ ਸਾਰੀਆਂ ਕੌਮਾਂ ਵਿੱਚੋਂ ਤੁਹਾਡੇ ਸਾਰੇ ਭਰਾਵਾਂ ਨੂੰ ਘੋੜਿਆਂ ਉੱਤੇ, ਰਥਾਂ ਵਿਚ, ਬੱਘੀਆਂ ਵਿਚ, ਖੱਚਰਾਂ ਉੱਤੇ ਅਤੇ ਤੇਜ਼ ਦੌੜਨ ਵਾਲੇ ਊਠਾਂ ਉੱਤੇ ਮੇਰੇ ਪਵਿੱਤਰ ਪਹਾੜ ਯਰੂਸ਼ਲਮ ਉੱਤੇ ਯਹੋਵਾਹ ਲਈ ਤੋਹਫ਼ੇ ਵਜੋਂ ਲਿਆਉਣਗੇ,”+ ਯਹੋਵਾਹ ਕਹਿੰਦਾ ਹੈ, “ਠੀਕ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਲੋਕ ਸਾਫ਼ ਭਾਂਡੇ ਵਿਚ ਆਪਣਾ ਤੋਹਫ਼ਾ ਯਹੋਵਾਹ ਦੇ ਭਵਨ ਵਿਚ ਲਿਆਉਂਦੇ ਹਨ।”
-
-
ਹਿਜ਼ਕੀਏਲ 36:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਮੈਂ ਤੁਹਾਨੂੰ ਕੌਮਾਂ ਤੋਂ ਵਾਪਸ ਲਵਾਂਗਾ ਅਤੇ ਤੁਹਾਨੂੰ ਸਾਰੇ ਦੇਸ਼ਾਂ ਤੋਂ ਇਕੱਠਾ ਕਰ ਕੇ ਤੁਹਾਡੇ ਦੇਸ਼ ਵਿਚ ਲਿਆਵਾਂਗਾ।+
-