ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 11:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+

  • ਯਿਰਮਿਯਾਹ 23:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 “ਫਿਰ ਮੈਂ ਆਪਣੀਆਂ ਬਾਕੀ ਬਚੀਆਂ ਭੇਡਾਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਦੁਬਾਰਾ ਇਕੱਠਾ ਕਰਾਂਗਾ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ+ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ।+ ਉਹ ਵਧਣ-ਫੁੱਲਣਗੀਆਂ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਜਾਵੇਗੀ।+

  • ਯਿਰਮਿਯਾਹ 31:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਯਹੋਵਾਹ ਕਹਿੰਦਾ ਹੈ:

      “ਯਾਕੂਬ ਦੇ ਲਈ ਖ਼ੁਸ਼ੀ ਨਾਲ ਗੀਤ ਗਾਓ।

      ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ ਕਿਉਂਕਿ ਤੁਸੀਂ ਕੌਮਾਂ ਦੇ ਆਗੂ ਹੋ।+

      ਇਸ ਸੰਦੇਸ਼ ਦਾ ਐਲਾਨ ਕਰੋ; ਪਰਮੇਸ਼ੁਰ ਦੀ ਮਹਿਮਾ ਕਰੋ ਅਤੇ ਕਹੋ,

      ‘ਹੇ ਯਹੋਵਾਹ, ਆਪਣੇ ਲੋਕਾਂ ਨੂੰ, ਹਾਂ, ਇਜ਼ਰਾਈਲ ਦੇ ਬਾਕੀ ਬਚੇ ਹੋਇਆਂ ਨੂੰ ਛੁਡਾ।’+

       8 ਮੈਂ ਉਨ੍ਹਾਂ ਨੂੰ ਉੱਤਰ ਦੇਸ਼ ਤੋਂ ਵਾਪਸ ਲਿਆਵਾਂਗਾ।+

      ਮੈਂ ਉਨ੍ਹਾਂ ਨੂੰ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕੱਠਾ ਕਰਾਂਗਾ।+

      ਉਨ੍ਹਾਂ ਵਿਚ ਅੰਨ੍ਹੇ, ਲੰਗੜੇ+ ਅਤੇ ਗਰਭਵਤੀ ਤੀਵੀਆਂ ਹੋਣਗੀਆਂ

      ਅਤੇ ਉਹ ਤੀਵੀਆਂ ਵੀ ਹੋਣਗੀਆਂ ਜਿਨ੍ਹਾਂ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।

      ਉਹ ਸਾਰੇ ਇਕ ਵੱਡਾ ਦਲ ਬਣਾ ਕੇ ਇੱਥੇ ਵਾਪਸ ਆਉਣਗੇ।+

  • ਮੀਕਾਹ 4:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯਹੋਵਾਹ ਕਹਿੰਦਾ ਹੈ,

      “ਉਸ ਦਿਨ ਮੈਂ ਲੰਗੜਾ ਕੇ ਤੁਰਨ ਵਾਲਿਆਂ

      ਅਤੇ ਖਿੰਡੇ ਹੋਇਆਂ ਨੂੰ ਇਕੱਠਾ ਕਰਾਂਗਾ+

      ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨਾਲ ਮੈਂ ਸਖ਼ਤੀ ਨਾਲ ਪੇਸ਼ ਆਇਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ