-
ਯਿਰਮਿਯਾਹ 21:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਉਦੋਂ ਮਿਲਿਆ ਜਦੋਂ ਰਾਜਾ ਸਿਦਕੀਯਾਹ+ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ+ ਅਤੇ ਮਾਸੇਯਾਹ ਦੇ ਪੁੱਤਰ ਸਫ਼ਨਯਾਹ+ ਪੁਜਾਰੀ ਨੂੰ ਉਸ ਕੋਲ ਇਹ ਬੇਨਤੀ ਕਰਨ ਲਈ ਭੇਜਿਆ: 2 “ਕਿਰਪਾ ਕਰ ਕੇ ਸਾਡੇ ਵੱਲੋਂ ਯਹੋਵਾਹ ਨੂੰ ਪੁੱਛ ਕਿ ਸਾਡੇ ਨਾਲ ਕੀ ਹੋਵੇਗਾ ਕਿਉਂਕਿ ਬਾਬਲ ਦਾ ਰਾਜਾ ਨਬੂਕਦਨੱਸਰ* ਸਾਡੇ ਖ਼ਿਲਾਫ਼ ਯੁੱਧ ਲੜ ਰਿਹਾ ਹੈ।+ ਸ਼ਾਇਦ ਯਹੋਵਾਹ ਸਾਡੀ ਖ਼ਾਤਰ ਪੁਰਾਣੇ ਜ਼ਮਾਨੇ ਵਾਂਗ ਕੋਈ ਸ਼ਕਤੀਸ਼ਾਲੀ ਕੰਮ ਕਰੇ ਜਿਸ ਕਰਕੇ ਰਾਜਾ ਸਾਡੇ ਨਾਲ ਯੁੱਧ ਕਰਨਾ ਛੱਡ ਕੇ ਵਾਪਸ ਚਲਾ ਜਾਵੇ।”+
-