10 ਹੇ ਕੌਮਾਂ ਦੇ ਲੋਕੋ, ਯਹੋਵਾਹ ਦਾ ਸੰਦੇਸ਼ ਸੁਣੋ
ਅਤੇ ਦੂਰ-ਦੁਰਾਡੇ ਟਾਪੂਆਂ ਵਿਚ ਇਸ ਦਾ ਐਲਾਨ ਕਰੋ:+
“ਜਿਸ ਨੇ ਇਜ਼ਰਾਈਲ ਨੂੰ ਖਿੰਡਾਇਆ ਸੀ, ਉਹੀ ਉਸ ਨੂੰ ਇਕੱਠਾ ਕਰੇਗਾ।
ਉਹ ਉਸ ਦਾ ਧਿਆਨ ਰੱਖੇਗਾ ਜਿਵੇਂ ਇਕ ਚਰਵਾਹਾ ਆਪਣੇ ਇੱਜੜ ਦਾ ਧਿਆਨ ਰੱਖਦਾ ਹੈ।+
11 ਯਹੋਵਾਹ ਯਾਕੂਬ ਨੂੰ ਬਚਾਵੇਗਾ,+
ਉਹ ਯਾਕੂਬ ਨੂੰ ਉਸ ਦੇ ਹੱਥੋਂ ਛੁਡਾਵੇਗਾ ਜਿਹੜਾ ਉਸ ਨਾਲੋਂ ਤਾਕਤਵਰ ਹੈ।+