-
ਹਿਜ਼ਕੀਏਲ 34:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਦੇਖੋ, ਮੈਂ ਖ਼ੁਦ ਆਪਣੀਆਂ ਭੇਡਾਂ ਦੀ ਤਲਾਸ਼ ਕਰਾਂਗਾ ਅਤੇ ਉਨ੍ਹਾਂ ਦੀ ਦੇਖ-ਭਾਲ ਕਰਾਂਗਾ।+ 12 ਜਿਵੇਂ ਇਕ ਚਰਵਾਹਾ ਆਪਣੀਆਂ ਤਿੱਤਰ-ਬਿੱਤਰ ਹੋਈਆਂ ਭੇਡਾਂ ਨੂੰ ਲੱਭ ਕੇ ਲਿਆਉਂਦਾ ਹੈ ਅਤੇ ਉਨ੍ਹਾਂ ਦਾ ਢਿੱਡ ਭਰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਾਂਗਾ।+ ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਬਚਾ ਕੇ ਲਿਆਵਾਂਗਾ ਜਿੱਥੇ ਉਹ ਕਾਲੀਆਂ ਘਟਾਵਾਂ ਅਤੇ ਘੁੱਪ ਹਨੇਰੇ ਦੇ ਦਿਨ+ ਖਿੰਡ-ਪੁੰਡ ਗਈਆਂ ਸਨ। 13 ਮੈਂ ਉਨ੍ਹਾਂ ਨੂੰ ਕੌਮਾਂ ਵਿੱਚੋਂ ਕੱਢ ਕੇ ਅਤੇ ਦੇਸ਼ਾਂ ਵਿੱਚੋਂ ਇਕੱਠਾ ਕਰ ਕੇ ਉਨ੍ਹਾਂ ਦੇ ਦੇਸ਼ ਵਾਪਸ ਲਿਆਵਾਂਗਾ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ, ਪਾਣੀ ਦੇ ਚਸ਼ਮਿਆਂ ਕੋਲ ਅਤੇ ਦੇਸ਼ ਦੇ ਸਾਰੇ ਰਿਹਾਇਸ਼ੀ ਇਲਾਕਿਆਂ ਵਿਚ ਉਨ੍ਹਾਂ ਦਾ ਢਿੱਡ ਭਰਾਂਗਾ।+
-