-
ਮੱਤੀ 4:13-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਉਹ ਨਾਸਰਤ ਛੱਡ ਕੇ ਕਫ਼ਰਨਾਹੂਮ+ ਵਿਚ ਰਹਿਣ ਲੱਗ ਪਿਆ ਜੋ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕਿਆਂ ਵਿਚ ਪੈਂਦੀ ਝੀਲ ਦੇ ਕੰਢੇ ਉੱਤੇ ਹੈ 14 ਤਾਂਕਿ ਯਸਾਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਵੇ: 15 “ਹੇ ਗ਼ੈਰ-ਯਹੂਦੀਆਂ ਦੇ ਗਲੀਲ, ਹਾਂ, ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ, ਜੋ ਸਮੁੰਦਰ ਦੇ ਰਾਹ ʼਤੇ ਅਤੇ ਯਰਦਨ ਦੇ ਦੂਸਰੇ ਪਾਸੇ ਹੈਂ! 16 ਹਨੇਰੇ ਵਿਚ ਬੈਠੇ ਲੋਕਾਂ ਨੇ ਵੱਡਾ ਚਾਨਣ ਦੇਖਿਆ ਤੇ ਮੌਤ ਦੇ ਸਾਏ ਹੇਠ ਬੈਠੇ ਲੋਕਾਂ ਉੱਤੇ ਚਾਨਣ+ ਹੋਇਆ।”+
-