36 “‘ਜਿਹੜੇ ਬਚ ਜਾਣਗੇ+ ਅਤੇ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਵਿਚ ਰਹਿ ਰਹੇ ਹੋਣਗੇ, ਮੈਂ ਉਨ੍ਹਾਂ ਦੇ ਦਿਲ ਨਿਰਾਸ਼ਾ ਨਾਲ ਭਰ ਦਿਆਂਗਾ; ਉਹ ਪੱਤਿਆਂ ਦੀ ਖੜ-ਖੜ ਸੁਣ ਕੇ ਹੀ ਡਰ ਦੇ ਮਾਰੇ ਇਸ ਤਰ੍ਹਾਂ ਭੱਜਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੋਵੇ। ਭਾਵੇਂ ਉਨ੍ਹਾਂ ਦੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਉਹ ਭੱਜਦੇ-ਭੱਜਦੇ ਡਿਗਣਗੇ।+