-
ਨਿਆਈਆਂ 10:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਪਰ ਤੁਸੀਂ ਮੈਨੂੰ ਛੱਡ ਦਿੱਤਾ ਅਤੇ ਦੂਸਰੇ ਦੇਵਤਿਆਂ ਦੀ ਭਗਤੀ ਕੀਤੀ।+ ਇਸ ਕਰਕੇ ਮੈਂ ਤੁਹਾਨੂੰ ਦੁਬਾਰਾ ਨਹੀਂ ਬਚਾਵਾਂਗਾ।+ 14 ਤੁਸੀਂ ਜਿਨ੍ਹਾਂ ਦੇਵਤਿਆਂ ਨੂੰ ਚੁਣਿਆ, ਉਨ੍ਹਾਂ ਕੋਲ ਜਾਓ ਤੇ ਉਨ੍ਹਾਂ ਨੂੰ ਮਦਦ ਲਈ ਪੁਕਾਰੋ।+ ਉਹੀ ਤੁਹਾਨੂੰ ਤੁਹਾਡੀ ਦੁੱਖ ਦੀ ਘੜੀ ਵਿੱਚੋਂ ਕੱਢਣ।”+ 15 ਪਰ ਇਜ਼ਰਾਈਲੀਆਂ ਨੇ ਯਹੋਵਾਹ ਨੂੰ ਕਿਹਾ: “ਅਸੀਂ ਪਾਪ ਕੀਤਾ ਹੈ। ਸਾਡੇ ਨਾਲ ਉਹੀ ਕਰ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੈ। ਪਰ ਕਿਰਪਾ ਕਰ ਕੇ ਸਾਨੂੰ ਅੱਜ ਬਚਾ ਲੈ।”
-
-
ਜ਼ਬੂਰ 78:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਪਰ ਜਦੋਂ ਵੀ ਪਰਮੇਸ਼ੁਰ ਉਨ੍ਹਾਂ ਨੂੰ ਜਾਨੋਂ ਮਾਰਦਾ ਸੀ, ਤਾਂ ਉਹ ਉਸ ਦੀ ਭਾਲ ਕਰਦੇ;+
ਉਹ ਉਸ ਕੋਲ ਵਾਪਸ ਮੁੜ ਆਉਂਦੇ ਸਨ ਅਤੇ ਉਸ ਦੀ ਖੋਜ ਕਰਦੇ ਸਨ,
-
ਯਸਾਯਾਹ 26:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਹੇ ਯਹੋਵਾਹ, ਦੁੱਖ ਦੀ ਘੜੀ ਵਿਚ ਉਹ ਤੇਰੇ ਵੱਲ ਮੁੜੇ;
ਜਦ ਤੂੰ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ, ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਪ੍ਰਾਰਥਨਾ ਕਰ ਕੇ ਆਪਣਾ ਦਿਲ ਖੋਲ੍ਹਿਆ।+
-
-
-