-
ਮੱਤੀ 2:16-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਜਦ ਹੇਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਉਸ ਨਾਲ ਚਲਾਕੀ ਕੀਤੀ ਸੀ, ਤਾਂ ਉਹ ਗੁੱਸੇ ਵਿਚ ਭੜਕ ਉੱਠਿਆ ਅਤੇ ਉਸ ਨੇ ਆਪਣੇ ਸੇਵਕਾਂ ਨੂੰ ਭੇਜ ਕੇ ਬੈਤਲਹਮ ਅਤੇ ਉਸ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿਚ ਸਾਰੇ ਮੁੰਡਿਆਂ ਨੂੰ ਮਰਵਾ ਦਿੱਤਾ ਜਿਹੜੇ ਦੋ ਸਾਲ ਦੇ ਜਾਂ ਇਸ ਤੋਂ ਛੋਟੇ ਸਨ। ਉਸ ਨੇ ਜੋਤਸ਼ੀਆਂ ਤੋਂ ਸਮੇਂ ਦਾ ਜੋ ਠੀਕ-ਠੀਕ ਪਤਾ ਲਗਾਇਆ ਸੀ,+ ਉਸ ਮੁਤਾਬਕ ਇਸ ਤਰ੍ਹਾਂ ਕੀਤਾ। 17 ਉਸ ਵੇਲੇ ਯਿਰਮਿਯਾਹ ਨਬੀ ਦੀ ਕਹੀ ਇਹ ਗੱਲ ਪੂਰੀ ਹੋਈ: 18 “ਰਾਮਾਹ ਵਿਚ ਰੋਣ-ਕੁਰਲਾਉਣ ਤੇ ਵੈਣ ਪਾਉਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਰਾਕੇਲ+ ਆਪਣੇ ਬੱਚਿਆਂ ਲਈ ਰੋ ਰਹੀ ਹੈ, ਉਸ ਦੇ ਬੱਚੇ ਨਹੀਂ ਰਹੇ, ਇਸ ਲਈ ਉਹ ਨਹੀਂ ਚਾਹੁੰਦੀ ਕਿ ਕੋਈ ਉਸ ਨੂੰ ਦਿਲਾਸਾ ਦੇਵੇ।”+
-