-
ਯਿਰਮਿਯਾਹ 33:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਇਹ ਦੇਸ਼ ਅਤੇ ਇਸ ਦੇ ਸਾਰੇ ਸ਼ਹਿਰ ਇਨਸਾਨਾਂ ਅਤੇ ਜਾਨਵਰਾਂ ਤੋਂ ਬਿਨਾਂ ਉਜਾੜ ਪਏ ਹਨ, ਪਰ ਇੱਥੇ ਦੁਬਾਰਾ ਚਰਾਂਦਾਂ ਹੋਣਗੀਆਂ ਜਿੱਥੇ ਚਰਵਾਹੇ ਆਪਣੀਆਂ ਭੇਡਾਂ-ਬੱਕਰੀਆਂ ਨੂੰ ਆਰਾਮ ਕਰਾਉਣਗੇ।’+
-
-
ਹਿਜ਼ਕੀਏਲ 36:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੈਂ ਤੁਹਾਡੇ ਲੋਕਾਂ ਦੀ, ਹਾਂ, ਇਜ਼ਰਾਈਲ ਦੇ ਪੂਰੇ ਘਰਾਣੇ ਦੀ ਗਿਣਤੀ ਵਧਾਵਾਂਗਾ। ਸ਼ਹਿਰ ਵਸਾਏ ਜਾਣਗੇ+ ਅਤੇ ਖੰਡਰ ਦੁਬਾਰਾ ਉਸਾਰੇ ਜਾਣਗੇ।+ 11 ਮੈਂ ਤੁਹਾਡੇ ਲੋਕਾਂ ਅਤੇ ਤੁਹਾਡੇ ਪਾਲਤੂ ਪਸ਼ੂਆਂ ਦੀ ਗਿਣਤੀ ਵਧਾਵਾਂਗਾ;+ ਉਹ ਵਧਣ-ਫੁੱਲਣਗੇ। ਮੈਂ ਤੁਹਾਨੂੰ ਪਹਿਲਾਂ ਵਾਂਗ ਆਬਾਦ ਕਰਾਂਗਾ+ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ਹਾਲ ਬਣਾਵਾਂਗਾ।+ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।+
-