-
1 ਰਾਜਿਆਂ 7:9-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਹ ਸਭ ਕੁਝ ਮਿਣਤੀ ਅਨੁਸਾਰ ਕੱਟੇ ਗਏ ਕੀਮਤੀ ਪੱਥਰਾਂ+ ਨਾਲ ਬਣਾਇਆ ਗਿਆ ਸੀ ਜੋ ਅੰਦਰੋਂ-ਬਾਹਰੋਂ ਆਰਿਆਂ ਨਾਲ ਤਰਾਸ਼ੇ ਗਏ ਸਨ। ਨੀਹਾਂ ਤੋਂ ਲੈ ਕੇ ਕੰਧਾਂ ਦੇ ਸਿਰਿਆਂ ਤਕ ਅਤੇ ਬਾਹਰ ਵੱਡੇ ਵਿਹੜੇ+ ਤਕ ਅਜਿਹੇ ਹੀ ਪੱਥਰ ਸਨ। 10 ਨੀਂਹ ਬਹੁਤ ਵੱਡੇ-ਵੱਡੇ ਕੀਮਤੀ ਪੱਥਰਾਂ ਨਾਲ ਰੱਖੀ ਗਈ ਸੀ; ਕੁਝ ਪੱਥਰ ਦਸ ਹੱਥ ਦੇ ਸਨ ਤੇ ਬਾਕੀ ਅੱਠ ਹੱਥ ਦੇ। 11 ਉਨ੍ਹਾਂ ਉੱਤੇ ਮਿਣਤੀ ਅਨੁਸਾਰ ਤਰਾਸ਼ੇ ਗਏ ਕੀਮਤੀ ਪੱਥਰ ਅਤੇ ਦਿਆਰ ਦੀ ਲੱਕੜ ਲਾਈ ਗਈ ਸੀ। 12 ਵੱਡੇ ਵਿਹੜੇ ਦੇ ਦੁਆਲੇ ਤਿੰਨ ਰਦਾਂ ਤਰਾਸ਼ੇ ਹੋਏ ਪੱਥਰਾਂ ਦੀਆਂ ਅਤੇ ਇਕ ਕਤਾਰ ਦਿਆਰ ਦੀਆਂ ਸ਼ਤੀਰੀਆਂ ਦੀ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਅੰਦਰਲੇ ਵਿਹੜੇ+ ਦੁਆਲੇ ਅਤੇ ਭਵਨ ਦੀ ਦਲਾਨ+ ਦੁਆਲੇ ਸੀ।
-