11 ਫਿਰ ਉਸ ਨੇ ਮੈਨੂੰ ਕਿਹਾ:
“ਹੇ ਦਾਨੀਏਲ, ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ।+ ਜੋ ਗੱਲਾਂ ਮੈਂ ਤੈਨੂੰ ਦੱਸਣ ਜਾ ਰਿਹਾ ਹਾਂ, ਉਨ੍ਹਾਂ ਨੂੰ ਧਿਆਨ ਨਾਲ ਸੁਣ। ਹੁਣ ਤੂੰ ਆਪਣੀ ਜਗ੍ਹਾ ʼਤੇ ਖੜ੍ਹਾ ਹੋ ਜਾ ਕਿਉਂਕਿ ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।”
ਜਦ ਉਸ ਨੇ ਮੈਨੂੰ ਇਹ ਗੱਲ ਕਹੀ, ਤਾਂ ਮੈਂ ਕੰਬਦੇ-ਕੰਬਦੇ ਖੜ੍ਹਾ ਹੋ ਗਿਆ।