3 ਮੈਂ ਕਿਹਾ: “ਹੇ ਯਾਕੂਬ ਦੇ ਘਰਾਣੇ ਦੇ ਮੁਖੀਓ, ਕਿਰਪਾ ਕਰ ਕੇ ਸੁਣੋ
ਅਤੇ ਹੇ ਇਜ਼ਰਾਈਲ ਦੇ ਘਰਾਣੇ ਦੇ ਹਾਕਮੋ, ਤੁਸੀਂ ਵੀ ਸੁਣੋ।+
ਕੀ ਤੁਹਾਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਨਿਆਂ ਕਿਵੇਂ ਕਰਨਾ?
2 ਪਰ ਤੁਸੀਂ ਨੇਕੀ ਨਾਲ ਨਫ਼ਰਤ+ ਅਤੇ ਬੁਰਾਈ ਨਾਲ ਪਿਆਰ ਕਰਦੇ ਹੋ;+
ਤੁਸੀਂ ਮੇਰੇ ਲੋਕਾਂ ਦੀ ਚਮੜੀ ਅਤੇ ਉਨ੍ਹਾਂ ਦੀਆਂ ਹੱਡੀਆਂ ਤੋਂ ਮਾਸ ਨੋਚਦੇ ਹੋ।+
3 ਤੁਸੀਂ ਮੇਰੇ ਲੋਕਾਂ ਦਾ ਮਾਸ ਵੀ ਖਾਂਦੇ ਹੋ+
ਅਤੇ ਉਨ੍ਹਾਂ ਦੀ ਚਮੜੀ ਉਧੇੜਦੇ ਹੋ,
ਉਨ੍ਹਾਂ ਦੀਆਂ ਹੱਡੀਆਂ ਤੋੜਦੇ ਅਤੇ ਟੋਟੇ-ਟੋਟੇ ਕਰਦੇ ਹੋ,+
ਜਿਵੇਂ ਇਕ ਪਤੀਲੇ ਵਿਚ ਜਾਨਵਰ ਦਾ ਮੀਟ।