6 ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ,+ ਮੈਂ ਯਹੋਵਾਹ ਨੂੰ ਉੱਚੇ ਅਤੇ ਬੁਲੰਦ ਸਿੰਘਾਸਣ ਉੱਤੇ ਬੈਠਾ ਦੇਖਿਆ+ ਅਤੇ ਉਸ ਦੇ ਕੱਪੜੇ ਦੇ ਘੇਰੇ ਨਾਲ ਮੰਦਰ ਭਰਿਆ ਹੋਇਆ ਸੀ। 2 ਸਰਾਫ਼ੀਮ ਉਸ ਦੀ ਹਜ਼ੂਰੀ ਵਿਚ ਖੜ੍ਹੇ ਸਨ; ਹਰੇਕ ਦੇ ਛੇ ਖੰਭ ਸਨ। ਹਰੇਕ ਦੋ ਖੰਭਾਂ ਨਾਲ ਆਪਣਾ ਮੂੰਹ ਢਕਦਾ ਸੀ ਤੇ ਦੋ ਨਾਲ ਆਪਣੇ ਪੈਰ ਢਕਦਾ ਸੀ ਅਤੇ ਦੋ ਖੰਭਾਂ ਨਾਲ ਉੱਡਦਾ ਸੀ।