ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 36:20, 21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਉਹ ਤਲਵਾਰ ਤੋਂ ਬਚੇ ਹੋਇਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ+ ਅਤੇ ਉਹ ਉਸ ਦੇ ਤੇ ਉਸ ਦੇ ਪੁੱਤਰਾਂ ਦੇ ਦਾਸ ਬਣ ਗਏ+ ਜਦ ਤਕ ਫਾਰਸ* ਨੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ+ 21 ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ ਪੂਰਾ ਹੋਵੇ+ ਅਤੇ ਦੇਸ਼ ਆਪਣੇ ਸਬਤਾਂ ਦਾ ਹਿਸਾਬ ਚੁਕਾ ਨਾ ਦੇਵੇ।+ ਵਿਰਾਨੀ ਦੇ ਸਾਰੇ ਦਿਨ ਪੂਰਾ ਦੇਸ਼ ਸਬਤ ਮਨਾਉਂਦਾ ਰਿਹਾ ਜਦ ਤਕ 70 ਸਾਲ ਪੂਰੇ ਨਾ ਹੋ ਗਏ।+

  • ਯਿਰਮਿਯਾਹ 25:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਮੈਂ ਇਸ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ ਅਤੇ ਇਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਇਨ੍ਹਾਂ ਕੌਮਾਂ ਨੂੰ 70 ਸਾਲਾਂ ਤਕ ਬਾਬਲ ਦੇ ਰਾਜੇ ਦੀ ਗ਼ੁਲਾਮੀ ਕਰਨੀ ਪਵੇਗੀ।”’+

  • ਯਿਰਮਿਯਾਹ 29:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਯਹੋਵਾਹ ਕਹਿੰਦਾ ਹੈ, ‘ਜਦੋਂ ਬਾਬਲ ਵਿਚ 70 ਸਾਲ ਪੂਰੇ ਹੋ ਜਾਣਗੇ, ਤਾਂ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ+ ਅਤੇ ਤੁਹਾਨੂੰ ਇਸ ਜਗ੍ਹਾ ਵਾਪਸ ਲਿਆ ਕੇ ਆਪਣਾ ਵਾਅਦਾ ਪੂਰਾ ਕਰਾਂਗਾ।’+

  • ਜ਼ਕਰਯਾਹ 1:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਹੇ ਸੈਨਾਵਾਂ ਦੇ ਯਹੋਵਾਹ, ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਇਨ੍ਹਾਂ 70 ਸਾਲਾਂ ਦੌਰਾਨ ਤੇਰਾ ਗੁੱਸਾ ਭੜਕਿਆ ਰਿਹਾ।+ ਤੂੰ ਹੋਰ ਕਦ ਤਕ ਇਨ੍ਹਾਂ ਉੱਤੇ ਰਹਿਮ ਨਹੀਂ ਕਰੇਂਗਾ?”+

  • ਜ਼ਕਰਯਾਹ 7:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “ਦੇਸ਼ ਦੇ ਸਾਰੇ ਲੋਕਾਂ ਅਤੇ ਪੁਜਾਰੀਆਂ ਨੂੰ ਕਹਿ, ‘70 ਸਾਲਾਂ ਦੌਰਾਨ+ ਜਦੋਂ ਤੁਸੀਂ ਪੰਜਵੇਂ ਮਹੀਨੇ ਅਤੇ ਸੱਤਵੇਂ ਮਹੀਨੇ ਵਿਚ ਵਰਤ ਰੱਖਿਆ ਸੀ+ ਅਤੇ ਵੈਣ ਪਾਏ ਸਨ, ਤਾਂ ਕੀ ਤੁਸੀਂ ਸੱਚੀਂ ਮੇਰੇ ਲਈ ਵਰਤ ਰੱਖਿਆ ਸੀ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ