ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਾਨੀਏਲ 4:23-26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 “‘ਨਾਲੇ ਰਾਜੇ ਨੇ ਇਕ ਪਹਿਰੇਦਾਰ ਨੂੰ, ਹਾਂ, ਇਕ ਪਵਿੱਤਰ ਦੂਤ+ ਨੂੰ ਆਕਾਸ਼ੋਂ ਹੇਠਾਂ ਆਉਂਦਿਆਂ ਦੇਖਿਆ ਜੋ ਇਹ ਕਹਿ ਰਿਹਾ ਸੀ: “ਦਰਖ਼ਤ ਨੂੰ ਵੱਢ ਕੇ ਨਾਸ਼ ਕਰ ਦਿਓ, ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਮੁੱਢ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਕੇ ਜੰਗਲ ਦੇ ਘਾਹ ਵਿਚ ਛੱਡ ਦਿਓ। ਨਾਲੇ ਇਹ ਆਕਾਸ਼ ਦੀ ਤ੍ਰੇਲ ਨਾਲ ਭਿੱਜੇ ਅਤੇ ਇਸ ʼਤੇ ਸੱਤ ਸਮੇਂ ਬੀਤਣ ਤਕ ਇਹ ਜ਼ਮੀਨ ਦੇ ਘਾਹ ਵਿਚ ਜਾਨਵਰਾਂ ਨਾਲ ਰਹੇ।”+ 24 ਹੇ ਮਹਾਰਾਜ, ਇਸ ਦਾ ਮਤਲਬ ਸੁਣ। ਮੇਰੇ ਪ੍ਰਭੂ ਅਤੇ ਮਹਾਰਾਜ, ਤੈਨੂੰ ਅੱਤ ਮਹਾਨ ਦੇ ਇਸ ਫ਼ੈਸਲੇ ਦਾ ਅੰਜਾਮ ਭੁਗਤਣਾ ਪਵੇਗਾ। 25 ਤੈਨੂੰ ਇਨਸਾਨਾਂ ਵਿੱਚੋਂ ਕੱਢਿਆ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਂਗਾ ਅਤੇ ਤੂੰ ਬਲਦਾਂ ਵਾਂਗ ਘਾਹ ਖਾਵੇਂਗਾ। ਤੇਰਾ ਸਰੀਰ ਆਕਾਸ਼ ਦੀ ਤ੍ਰੇਲ ਨਾਲ ਭਿੱਜੇਗਾ+ ਅਤੇ ਤੇਰੇ ਉੱਤੇ ਸੱਤ ਸਮੇਂ+ ਬੀਤਣਗੇ+ ਅਤੇ ਫਿਰ ਤੂੰ ਜਾਣ ਲਵੇਂਗਾ ਕਿ ਅੱਤ ਮਹਾਨ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ।+

      26 “‘ਪਰ ਉਨ੍ਹਾਂ ਨੇ ਕਿਹਾ ਕਿ ਦਰਖ਼ਤ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ।+ ਇਸ ਦਾ ਮਤਲਬ ਹੈ ਕਿ ਤੇਰਾ ਰਾਜ ਤੈਨੂੰ ਵਾਪਸ ਦੇ ਦਿੱਤਾ ਜਾਵੇਗਾ ਜਦ ਤੂੰ ਇਹ ਜਾਣ ਲਵੇਂਗਾ ਕਿ ਪਰਮੇਸ਼ੁਰ ਸਵਰਗ ਵਿਚ ਰਾਜ ਕਰ ਰਿਹਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ