ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 6:10-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜੋ ਦੇਸ਼ ਉਸ ਨੇ ਤੁਹਾਨੂੰ ਦੇਣ ਦੀ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ 11 ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ ਅਤੇ ਜਦੋਂ ਤੁਸੀਂ ਖਾ-ਪੀ ਕੇ ਰੱਜ ਜਾਓਗੇ,+ 12 ਤਾਂ ਤੁਸੀਂ ਖ਼ਬਰਦਾਰ ਰਹਿਓ ਕਿ ਕਿਤੇ ਤੁਸੀਂ ਯਹੋਵਾਹ ਨੂੰ ਭੁੱਲ ਨਾ ਜਾਇਓ+ ਜੋ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।

  • ਬਿਵਸਥਾ ਸਾਰ 8:12-14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਜਦੋਂ ਤੁਸੀਂ ਉੱਥੇ ਖਾ-ਪੀ ਕੇ ਰੱਜ ਜਾਓਗੇ ਅਤੇ ਸੋਹਣੇ-ਸੋਹਣੇ ਘਰ ਬਣਾ ਕੇ ਉੱਥੇ ਰਹਿਣ ਲੱਗ ਪਓਗੇ,+ 13 ਜਦੋਂ ਤੁਹਾਡੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੀ ਗਿਣਤੀ ਵਧ ਜਾਵੇਗੀ ਅਤੇ ਤੁਹਾਡੇ ਕੋਲ ਬੇਸ਼ੁਮਾਰ ਚਾਂਦੀ ਤੇ ਸੋਨਾ ਹੋਵੇਗਾ ਅਤੇ ਤੁਹਾਡੇ ਕੋਲ ਹਰ ਚੀਜ਼ ਬਹੁਤਾਤ ਵਿਚ ਹੋਵੇਗੀ, 14 ਤਾਂ ਤੁਹਾਡੇ ਦਿਲ ਘਮੰਡ ਨਾਲ ਭਰ ਨਾ ਜਾਣ+ ਜਿਸ ਕਰਕੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭੁੱਲ ਜਾਓ ਜਿਹੜਾ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।+

  • ਬਿਵਸਥਾ ਸਾਰ 32:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਹੇ ਯਸ਼ੁਰੂਨ,* ਜਦ ਤੂੰ ਮੋਟਾ ਹੋ ਗਿਆ, ਤਾਂ ਬਾਗ਼ੀ ਹੋ ਕੇ ਲੱਤਾਂ ਮਾਰਨ ਲੱਗਾ।

      ਤੂੰ ਮੋਟਾ ਅਤੇ ਹੱਟਾ-ਕੱਟਾ ਹੋ ਗਿਆ ਹੈਂ, ਤੂੰ ਆਫ਼ਰ ਗਿਆ ਹੈਂ।+

      ਇਸ ਲਈ ਤੂੰ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੈਨੂੰ ਰਚਿਆ,+

      ਅਤੇ ਤੂੰ ਆਪਣੀ ਮੁਕਤੀ ਦੀ ਚਟਾਨ ਨਾਲ ਨਫ਼ਰਤ ਕੀਤੀ।

  • ਬਿਵਸਥਾ ਸਾਰ 32:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤੂੰ ਉਸ ਚਟਾਨ ਨੂੰ ਭੁੱਲ ਗਿਆ+ ਜਿਸ ਨੇ ਤੈਨੂੰ ਪੈਦਾ ਕੀਤਾ,

      ਅਤੇ ਤੂੰ ਪਰਮੇਸ਼ੁਰ ਨੂੰ ਯਾਦ ਨਹੀਂ ਰੱਖਿਆ ਜਿਸ ਨੇ ਤੈਨੂੰ ਜਨਮ ਦਿੱਤਾ।+

  • ਯਸਾਯਾਹ 17:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਤੂੰ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਹੈ;+

      ਤੂੰ ਆਪਣੇ ਕਿਲੇ ਦੀ ਚਟਾਨ+ ਨੂੰ ਯਾਦ ਨਹੀਂ ਰੱਖਿਆ।

      ਇਸੇ ਕਰਕੇ ਤੂੰ ਸੋਹਣੇ-ਸੋਹਣੇ* ਪੌਦੇ ਲਗਾਉਂਦਾ ਹੈਂ

      ਅਤੇ ਇਨ੍ਹਾਂ ਵਿਚ ਓਪਰੇ* ਦੀ ਟਾਹਣੀ ਲਾਉਂਦਾ ਹੈਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ