ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਰਕੁਸ 2:3-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਕੁਝ ਆਦਮੀ ਇਕ ਅਧਰੰਗੀ ਨੂੰ ਲੈ ਕੇ ਆਏ ਅਤੇ ਚਾਰ ਜਣਿਆਂ ਨੇ ਉਸ ਨੂੰ ਮੰਜੀ ਉੱਤੇ ਚੁੱਕਿਆ ਹੋਇਆ ਸੀ।+ 4 ਪਰ ਭੀੜ ਲੱਗੀ ਹੋਣ ਕਰਕੇ ਉਹ ਉਸ ਨੂੰ ਯਿਸੂ ਕੋਲ ਲਿਆ ਨਾ ਸਕੇ। ਇਸ ਲਈ ਜਿੱਥੇ ਯਿਸੂ ਬੈਠਾ ਸੀ, ਉੱਥੇ ਉੱਪਰੋਂ ਉਨ੍ਹਾਂ ਨੇ ਛੱਤ ਪਾੜ ਕੇ ਅਧਰੰਗੀ ਨੂੰ ਮੰਜੀ ਸਮੇਤ ਕਮਰੇ ਵਿਚ ਉਤਾਰ ਦਿੱਤਾ। 5 ਜਦੋਂ ਯਿਸੂ ਨੇ ਉਨ੍ਹਾਂ ਦੀ ਨਿਹਚਾ ਦੇਖੀ,+ ਤਾਂ ਉਸ ਨੇ ਅਧਰੰਗੀ ਨੂੰ ਕਿਹਾ: “ਬੱਚੇ, ਤੇਰੇ ਪਾਪ ਮਾਫ਼ ਹੋ ਗਏ ਹਨ।”+ 6 ਉੱਥੇ ਕੁਝ ਗ੍ਰੰਥੀ ਵੀ ਬੈਠੇ ਹੋਏ ਸਨ ਜਿਹੜੇ ਆਪਣੇ ਮਨਾਂ ਵਿਚ ਸੋਚਣ ਲੱਗੇ:+ 7 “ਇਹ ਆਦਮੀ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰ ਰਿਹਾ ਹੈ। ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”+ 8 ਪਰ ਯਿਸੂ ਉਸੇ ਵੇਲੇ ਆਪਣੇ ਮਨ ਵਿਚ ਜਾਣ ਗਿਆ ਕਿ ਗ੍ਰੰਥੀ ਆਪਸ ਵਿਚ ਕੀ ਗੱਲਾਂ ਕਰ ਰਹੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਇਹ ਕਿਉਂ ਸੋਚ ਰਹੇ ਹੋ?+ 9 ਅਧਰੰਗੀ ਨੂੰ ਕੀ ਕਹਿਣਾ ਸੌਖਾ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਤੇ ਆਪਣੀ ਮੰਜੀ ਚੁੱਕ ਅਤੇ ਤੁਰ-ਫਿਰ’? 10 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ+ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .”+ ਉਸ ਨੇ ਅਧਰੰਗੀ ਨੂੰ ਕਿਹਾ: 11 “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।” 12 ਤਦ ਉਹ ਉੱਠ ਖੜ੍ਹਾ ਹੋਇਆ ਤੇ ਉਸੇ ਵੇਲੇ ਸਾਰਿਆਂ ਦੇ ਸਾਮ੍ਹਣੇ ਆਪਣੀ ਮੰਜੀ ਚੁੱਕ ਕੇ ਚਲਾ ਗਿਆ। ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਿਆਂ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇਹੋ ਜਿਹੀ ਕਰਾਮਾਤ ਨਹੀਂ ਦੇਖੀ।”+

  • ਲੂਕਾ 5:18-26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਦੇਖੋ! ਉੱਥੇ ਕੁਝ ਲੋਕ ਇਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਲਿਆਏ ਅਤੇ ਉਹ ਉਸ ਨੂੰ ਅੰਦਰ ਲਿਆ ਕੇ ਯਿਸੂ ਅੱਗੇ ਰੱਖਣਾ ਚਾਹੁੰਦੇ ਸਨ।+ 19 ਪਰ ਭੀੜ ਲੱਗੀ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਦਾ ਰਾਹ ਨਾ ਮਿਲਿਆ, ਇਸ ਲਈ ਉਹ ਛੱਤ ਉੱਤੇ ਚੜ੍ਹ ਗਏ ਤੇ ਉਨ੍ਹਾਂ ਨੇ ਛੱਤ ਪਾੜ ਕੇ ਉਸ ਆਦਮੀ ਨੂੰ ਮੰਜੀ ਸਮੇਤ ਯਿਸੂ ਸਾਮ੍ਹਣੇ ਉਤਾਰ ਦਿੱਤਾ। 20 ਉਨ੍ਹਾਂ ਦੀ ਨਿਹਚਾ ਦੇਖ ਕੇ ਯਿਸੂ ਨੇ ਕਿਹਾ: “ਤੇਰੇ ਪਾਪ ਮਾਫ਼ ਹੋ ਗਏ ਹਨ।”+ 21 ਇਹ ਸੁਣ ਕੇ ਗ੍ਰੰਥੀ ਤੇ ਫ਼ਰੀਸੀ ਸੋਚਣ ਲੱਗੇ ਅਤੇ ਇਕ-ਦੂਜੇ ਨੂੰ ਕਹਿਣ ਲੱਗੇ: “ਇਹ ਕੌਣ ਹੁੰਦਾ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ? ਪਰਮੇਸ਼ੁਰ ਤੋਂ ਸਿਵਾਇ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”+ 22 ਪਰ ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਨਾਂ ਵਿਚ ਕੀ ਸੋਚ ਰਹੇ ਹੋ? 23 ਕੀ ਕਹਿਣਾ ਸੌਖਾ ਹੈ, ਇਹ ਕਿ ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਿ ‘ਉੱਠ ਅਤੇ ਤੁਰ-ਫਿਰ’? 24 ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ . . .।” ਉਸ ਨੇ ਅਧਰੰਗੀ ਨੂੰ ਕਿਹਾ: “ਮੈਂ ਤੈਨੂੰ ਕਹਿੰਦਾ ਹਾਂ: ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾਹ।”+ 25 ਤਦ ਉਹ ਆਦਮੀ ਉਨ੍ਹਾਂ ਦੇ ਸਾਮ੍ਹਣੇ ਉੱਠਿਆ ਅਤੇ ਆਪਣੀ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਹੋਏ ਆਪਣੇ ਘਰ ਚਲਾ ਗਿਆ। 26 ਇਹ ਦੇਖ ਕੇ ਸਾਰੇ ਦੰਗ ਰਹਿ ਗਏ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਏ। ਉਹ ਸ਼ਰਧਾ ਨਾਲ ਭਰ ਗਏ ਅਤੇ ਕਹਿਣ ਲੱਗੇ: “ਅਸੀਂ ਪਹਿਲਾਂ ਕਦੀ ਇੱਦਾਂ ਹੁੰਦਾ ਨਹੀਂ ਦੇਖਿਆ!”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ