-
1 ਕੁਰਿੰਥੀਆਂ 2:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਧਰਮ-ਗ੍ਰੰਥ ਵਿਚ ਇਸੇ ਤਰ੍ਹਾਂ ਲਿਖਿਆ ਗਿਆ ਹੈ: “ਪਰਮੇਸ਼ੁਰ ਨੇ ਜਿਹੜੀਆਂ ਚੀਜ਼ਾਂ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ, ਉਨ੍ਹਾਂ ਚੀਜ਼ਾਂ ਨੂੰ ਨਾ ਅੱਖਾਂ ਨੇ ਕਦੀ ਦੇਖਿਆ, ਨਾ ਕੰਨਾਂ ਨੇ ਕਦੀ ਸੁਣਿਆ ਅਤੇ ਨਾ ਹੀ ਕਦੀ ਉਹ ਕਿਸੇ ਇਨਸਾਨ ਦੇ ਮਨ ਵਿਚ ਆਈਆਂ।”+ 10 ਪਰ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ+ ਸਾਨੂੰ ਇਨ੍ਹਾਂ ਬਾਰੇ ਦੱਸਿਆ ਹੈ+ ਕਿਉਂਕਿ ਇਹ ਸ਼ਕਤੀ ਸਾਰੀਆਂ ਚੀਜ਼ਾਂ ਦੀ, ਇੱਥੋਂ ਤਕ ਕਿ ਪਰਮੇਸ਼ੁਰ ਦੇ ਡੂੰਘੇ ਭੇਤਾਂ ਦੀ ਵੀ ਜਾਂਚ ਕਰਦੀ ਹੈ।+
-
-
ਅਫ਼ਸੀਆਂ 1:9-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਦੋਂ ਉਸ ਨੇ ਸਾਨੂੰ ਆਪਣੀ ਇੱਛਾ ਬਾਰੇ ਪਵਿੱਤਰ ਭੇਤ+ ਦੱਸਿਆ। ਇਸ ਭੇਤ ਦੇ ਅਨੁਸਾਰ ਉਸ ਨੇ ਖ਼ੁਸ਼ੀ-ਖ਼ੁਸ਼ੀ ਇਹ ਮਕਸਦ ਰੱਖਿਆ ਕਿ 10 ਮਿਥਿਆ ਸਮਾਂ ਪੂਰਾ ਹੋਣ ਤੇ ਉਹ ਅਜਿਹਾ ਪ੍ਰਬੰਧ ਕਰੇ ਜਿਸ ਦੁਆਰਾ ਉਹ ਸਵਰਗ ਦੀਆਂ ਸਾਰੀਆਂ ਚੀਜ਼ਾਂ ਅਤੇ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੁਬਾਰਾ ਇਕੱਠੀਆਂ ਕਰ ਕੇ ਉਸ ਦੇ ਅਧੀਨ ਕਰੇ,+ ਹਾਂ, ਮਸੀਹ ਦੇ ਅਧੀਨ ਕਰੇ 11 ਜਿਸ ਦੇ ਨਾਲ ਅਸੀਂ ਏਕਤਾ ਵਿਚ ਬੱਝੇ ਹੋਏ ਹਾਂ ਅਤੇ ਸਾਨੂੰ ਉਸ ਨਾਲ ਵਾਰਸ ਬਣਾਇਆ ਗਿਆ ਹੈ।+ ਇਸ ਦਾ ਫ਼ੈਸਲਾ ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਪਹਿਲਾਂ ਹੀ ਕੀਤਾ ਸੀ। ਉਹ ਆਪਣੀ ਇੱਛਾ ਅਨੁਸਾਰ ਜੋ ਵੀ ਫ਼ੈਸਲਾ ਕਰਦਾ ਹੈ, ਉਸ ਨੂੰ ਪੂਰਾ ਕਰਦਾ ਹੈ। 12 ਸਾਨੂੰ ਇਸ ਲਈ ਚੁਣਿਆ ਗਿਆ ਹੈ ਤਾਂਕਿ ਸਾਡੇ ਰਾਹੀਂ ਪਰਮੇਸ਼ੁਰ ਦੀ ਵਡਿਆਈ ਅਤੇ ਮਹਿਮਾ ਹੋਵੇ। ਅਸੀਂ ਮਸੀਹ ʼਤੇ ਆਸ ਰੱਖਣ ਵਾਲਿਆਂ ਵਿੱਚੋਂ ਪਹਿਲੇ ਹਾਂ।
-
-
ਕੁਲੁੱਸੀਆਂ 1:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਯਾਨੀ ਪਵਿੱਤਰ ਭੇਤ+ ਦਾ ਪ੍ਰਚਾਰ ਜੋ ਬੀਤੇ ਜ਼ਮਾਨਿਆਂ*+ ਅਤੇ ਪੀੜ੍ਹੀਆਂ ਤੋਂ ਲੁਕਾ ਕੇ ਰੱਖਿਆ ਗਿਆ ਸੀ। ਪਰ ਹੁਣ ਇਹ ਭੇਤ ਉਸ ਦੇ ਪਵਿੱਤਰ ਸੇਵਕਾਂ ਨੂੰ ਦੱਸਿਆ ਗਿਆ ਹੈ।+ 27 ਇਨ੍ਹਾਂ ਸੇਵਕਾਂ ਨੂੰ ਇਸ ਪਵਿੱਤਰ ਭੇਤ+ ਦੇ ਸ਼ਾਨਦਾਰ ਖ਼ਜ਼ਾਨੇ ਬਾਰੇ ਦੱਸ ਕੇ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ ਹੈ ਅਤੇ ਇਸ ਬਾਰੇ ਹੋਰ ਕੌਮਾਂ ਨੂੰ ਦੱਸਿਆ ਜਾ ਰਿਹਾ ਹੈ। ਇਹ ਭੇਤ ਮਸੀਹ ਨਾਲ ਤੁਹਾਡੀ ਏਕਤਾ ਹੈ ਯਾਨੀ ਤੁਹਾਡੇ ਕੋਲ ਉਸ ਨਾਲ ਮਹਿਮਾ ਪਾਉਣ ਦੀ ਉਮੀਦ ਹੈ।+
-