ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮਰਕੁਸ 12:1-9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਫਿਰ ਉਹ ਲੋਕਾਂ ਨਾਲ ਮਿਸਾਲਾਂ ਰਾਹੀਂ ਗੱਲ ਕਰਨ ਲੱਗਾ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ+ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ;+ ਫਿਰ ਉਹ ਬਾਗ਼ ਠੇਕੇ ʼਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ।+ 2 ਹੁਣ ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਪੈਦਾਵਾਰ ਵਿੱਚੋਂ ਆਪਣਾ ਹਿੱਸਾ ਲੈਣ ਲਈ ਠੇਕੇਦਾਰਾਂ ਕੋਲ ਆਪਣੇ ਇਕ ਨੌਕਰ ਨੂੰ ਘੱਲਿਆ। 3 ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ। 4 ਫਿਰ ਉਸ ਨੇ ਦੂਸਰੇ ਨੌਕਰ ਨੂੰ ਭੇਜਿਆ। ਉਨ੍ਹਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ।+ 5 ਫਿਰ ਉਸ ਨੇ ਇਕ ਹੋਰ ਨੌਕਰ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ। ਉਸ ਨੇ ਹੋਰ ਵੀ ਕਈਆਂ ਨੂੰ ਭੇਜਿਆ ਜਿਨ੍ਹਾਂ ਵਿੱਚੋਂ ਕੁਝ ਨੂੰ ਉਨ੍ਹਾਂ ਨੇ ਕੁੱਟਿਆ ਅਤੇ ਕੁਝ ਨੂੰ ਮਾਰ ਸੁੱਟਿਆ। 6 ਹੁਣ ਉਸ ਕੋਲ ਸਿਰਫ਼ ਇੱਕੋ ਜਣਾ ਰਹਿ ਗਿਆ ਸੀ ਅਤੇ ਉਹ ਸੀ ਉਸ ਦਾ ਪਿਆਰਾ ਪੁੱਤਰ।+ ਅਖ਼ੀਰ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਭੇਜਿਆ, ‘ਉਹ ਮੇਰੇ ਪੁੱਤਰ ਦੀ ਜ਼ਰੂਰ ਇੱਜ਼ਤ ਕਰਨਗੇ।’ 7 ਪਰ ਠੇਕੇਦਾਰਾਂ ਨੇ ਇਕ-ਦੂਜੇ ਨੂੰ ਕਿਹਾ, ‘ਇਹੀ ਹੈ ਵਾਰਸ।+ ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’ 8 ਇਸ ਲਈ ਉਨ੍ਹਾਂ ਨੇ ਉਸ ਨੂੰ ਲਿਜਾ ਕੇ ਜਾਨੋਂ ਮਾਰ ਦਿੱਤਾ ਤੇ ਬਾਗ਼ੋਂ ਬਾਹਰ ਸੁੱਟ ਦਿੱਤਾ।+ 9 ਹੁਣ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆ ਕੇ ਉਨ੍ਹਾਂ ਠੇਕੇਦਾਰਾਂ ਨੂੰ ਜਾਨੋਂ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ʼਤੇ ਦੇ ਦੇਵੇਗਾ।+

  • ਲੂਕਾ 20:9-16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਫਿਰ ਉਸ ਨੇ ਲੋਕਾਂ ਨੂੰ ਇਹ ਮਿਸਾਲ ਦਿੱਤੀ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ+ ਅਤੇ ਬਾਗ਼ ਠੇਕੇ ʼਤੇ ਦੇ ਕੇ ਲੰਬੇ ਸਮੇਂ ਲਈ ਆਪ ਕਿਸੇ ਹੋਰ ਦੇਸ਼ ਚਲਾ ਗਿਆ।+ 10 ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਠੇਕੇਦਾਰਾਂ ਕੋਲ ਆਪਣਾ ਇਕ ਨੌਕਰ ਘੱਲਿਆ ਤਾਂਕਿ ਉਹ ਬਾਗ਼ ਦੀ ਪੈਦਾਵਾਰ ਵਿੱਚੋਂ ਉਸ ਦਾ ਹਿੱਸਾ ਦੇਣ। ਪਰ ਠੇਕੇਦਾਰਾਂ ਨੇ ਨੌਕਰ ਨੂੰ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ।+ 11 ਮਾਲਕ ਨੇ ਇਕ ਹੋਰ ਨੌਕਰ ਨੂੰ ਘੱਲਿਆ। ਉਸ ਨੂੰ ਵੀ ਠੇਕੇਦਾਰਾਂ ਨੇ ਕੁੱਟਿਆ ਅਤੇ ਬੇਇੱਜ਼ਤ ਕਰ ਕੇ ਖਾਲੀ ਹੱਥ ਘੱਲ ਦਿੱਤਾ। 12 ਉਸ ਨੇ ਫਿਰ ਤੀਸਰੇ ਨੌਕਰ ਨੂੰ ਘੱਲਿਆ; ਉਨ੍ਹਾਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਕੇ ਭਜਾ ਦਿੱਤਾ। 13 ਇਹ ਦੇਖ ਕੇ ਬਾਗ਼ ਦੇ ਮਾਲਕ ਨੇ ਕਿਹਾ, ‘ਹੁਣ ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਘੱਲ ਦਿੰਦਾ ਹਾਂ।+ ਉਹ ਉਸ ਦੀ ਜ਼ਰੂਰ ਇੱਜ਼ਤ ਕਰਨਗੇ।’ 14 ਜਦੋਂ ਠੇਕੇਦਾਰਾਂ ਨੇ ਮਾਲਕ ਦੇ ਪੁੱਤਰ ਨੂੰ ਦੇਖਿਆ, ਤਾਂ ਉਹ ਆਪਸ ਵਿਚ ਸਲਾਹ ਕਰ ਕੇ ਕਹਿਣ ਲੱਗੇ, ‘ਇਹੀ ਹੈ ਵਾਰਸ। ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’ 15 ਇਸ ਲਈ ਉਨ੍ਹਾਂ ਨੇ ਉਸ ਨੂੰ ਬਾਗ਼ੋਂ ਬਾਹਰ ਲਿਜਾ ਕੇ ਜਾਨੋਂ ਮਾਰ ਦਿੱਤਾ।+ ਤਾਂ ਫਿਰ, ਬਾਗ਼ ਦਾ ਮਾਲਕ ਠੇਕੇਦਾਰਾਂ ਨਾਲ ਕੀ ਕਰੇਗਾ? 16 ਉਹ ਆ ਕੇ ਉਨ੍ਹਾਂ ਠੇਕੇਦਾਰਾਂ ਨੂੰ ਜਾਨੋਂ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ʼਤੇ ਦੇ ਦੇਵੇਗਾ।”

      ਇਹ ਸੁਣ ਕੇ ਲੋਕਾਂ ਨੇ ਕਿਹਾ: “ਨਾ ਭਾਈ, ਇੱਦਾਂ ਨਾ ਹੋਵੇ!”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ