41 ਪਰ ਦੇਖੋ! ਉੱਥੇ ਜੈਰੁਸ ਨਾਂ ਦਾ ਇਕ ਆਦਮੀ ਆਇਆ; ਉਹ ਸਭਾ ਘਰ ਦਾ ਨਿਗਾਹਬਾਨ ਸੀ। ਉਹ ਯਿਸੂ ਦੇ ਪੈਰੀਂ ਪੈ ਗਿਆ ਅਤੇ ਉਸ ਦੀਆਂ ਮਿੰਨਤਾਂ ਕਰਨ ਲੱਗਾ ਕਿ ਉਹ ਉਸ ਦੇ ਘਰ ਆਵੇ+ 42 ਕਿਉਂਕਿ ਉਸ ਦੀ 12 ਕੁ ਸਾਲਾਂ ਦੀ ਇੱਕੋ-ਇਕ ਧੀ ਆਖ਼ਰੀ ਸਾਹਾਂ ʼਤੇ ਸੀ।
ਜਦੋਂ ਯਿਸੂ ਜਾ ਰਿਹਾ ਸੀ, ਤਾਂ ਭੀੜ ਉਸ ਦੇ ਨਾਲ-ਨਾਲ ਤੁਰਦੀ ਹੋਈ ਉਸ ʼਤੇ ਚੜ੍ਹੀ ਜਾ ਰਹੀ ਸੀ।