36 ਫਿਰ ਯਿਸੂ ਉਨ੍ਹਾਂ ਨਾਲ ਗਥਸਮਨੀ+ ਨਾਂ ਦੀ ਜਗ੍ਹਾ ਆਇਆ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਦ ਤਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ, ਤਦ ਤਕ ਤੁਸੀਂ ਇੱਥੇ ਬੈਠੋ।”+ 37 ਅਤੇ ਉਹ ਆਪਣੇ ਨਾਲ ਪਤਰਸ ਅਤੇ ਜ਼ਬਦੀ ਦੇ ਦੋ ਪੁੱਤਰਾਂ ਨੂੰ ਲੈ ਗਿਆ। ਫਿਰ ਉਸ ਨਾਲ ਜੋ ਹੋਣ ਵਾਲਾ ਸੀ, ਉਸ ਬਾਰੇ ਸੋਚ ਕੇ ਉਹ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗਾ।+