-
ਮੱਤੀ 26:55, 56ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
55 ਫਿਰ ਯਿਸੂ ਨੇ ਭੀੜ ਨੂੰ ਕਿਹਾ: “ਕੀ ਤੁਸੀਂ ਮੈਨੂੰ ਤਲਵਾਰਾਂ ਤੇ ਡਾਂਗਾਂ ਲੈ ਕੇ ਗਿਰਫ਼ਤਾਰ ਕਰਨ ਆਏ ਹੋ, ਜਿਵੇਂ ਮੈਂ ਕੋਈ ਡਾਕੂ ਹੋਵਾਂ? ਮੈਂ ਰੋਜ਼ ਮੰਦਰ ਵਿਚ ਸਿਖਾਉਂਦਾ ਹੁੰਦਾ ਸੀ,+ ਉੱਥੇ ਤਾਂ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ।+ 56 ਪਰ ਇਹ ਸਭ ਇਸੇ ਕਰਕੇ ਹੋਇਆ ਤਾਂਕਿ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਪੂਰੀਆਂ ਹੋਣ।”+ ਫਿਰ ਸਾਰੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ।+
-
-
ਲੂਕਾ 22:52, 53ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
52 ਫਿਰ ਜਿਹੜੇ ਮੁੱਖ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਬਜ਼ੁਰਗ ਉਸ ਨੂੰ ਫੜਨ ਆਏ ਸਨ, ਉਨ੍ਹਾਂ ਨੂੰ ਉਸ ਨੇ ਕਿਹਾ: “ਕੀ ਤੁਸੀਂ ਤਲਵਾਰਾਂ ਤੇ ਡਾਂਗਾਂ ਲੈ ਕੇ ਮੈਨੂੰ ਫੜਨ ਆਏ ਹੋ, ਜਿਵੇਂ ਮੈਂ ਕੋਈ ਡਾਕੂ ਹੋਵਾਂ?+ 53 ਜਦੋਂ ਮੈਂ ਰੋਜ਼ ਮੰਦਰ ਵਿਚ ਤੁਹਾਡੇ ਨਾਲ ਹੁੰਦਾ ਸੀ,+ ਉਦੋਂ ਤਾਂ ਤੁਸੀਂ ਮੈਨੂੰ ਫੜਿਆ ਨਹੀਂ।+ ਪਰ ਇਹ ਸਮਾਂ ਤੁਹਾਡਾ ਹੈ ਅਤੇ ਹੁਣ ਹਨੇਰੇ ਦਾ ਰਾਜ ਚੱਲ ਰਿਹਾ ਹੈ।”+
-