55 ਪਰ ਉਹ ਤੀਵੀਆਂ, ਜਿਹੜੀਆਂ ਗਲੀਲ ਤੋਂ ਯਿਸੂ ਨਾਲ ਆਈਆਂ ਸਨ, ਕਬਰ ਨੂੰ ਦੇਖਣ ਗਈਆਂ ਅਤੇ ਉੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਉਸ ਦੀ ਲਾਸ਼ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ।+ 56 ਫਿਰ ਉਹ ਮਸਾਲੇ ਅਤੇ ਖ਼ੁਸ਼ਬੂਦਾਰ ਤੇਲ ਤਿਆਰ ਕਰਨ ਚੱਲੀਆਂ ਗਈਆਂ। ਪਰ ਮੂਸਾ ਦੇ ਕਾਨੂੰਨ ਵਿਚ ਦਿੱਤੇ ਹੁਕਮ ਮੁਤਾਬਕ ਉਨ੍ਹਾਂ ਨੇ ਸਬਤ ਦੇ ਦਿਨ ਆਰਾਮ ਕੀਤਾ।+