3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ:
“ਯਹੋਵਾਹ ਦਾ ਰਸਤਾ ਪੱਧਰਾ ਕਰੋ!+
ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।+
4 ਹਰ ਖਾਈ ਭਰ ਦਿੱਤੀ ਜਾਵੇ
ਅਤੇ ਹਰ ਪਹਾੜ ਤੇ ਪਹਾੜੀ ਨੀਵੀਂ ਕੀਤੀ ਜਾਵੇ।
ਉੱਚੀ-ਨੀਵੀਂ ਜ਼ਮੀਨ ਪੱਧਰੀ ਕੀਤੀ ਜਾਵੇ
ਅਤੇ ਉਬੜ-ਖਾਬੜ ਜ਼ਮੀਨ ਨੂੰ ਮੈਦਾਨ ਬਣਾ ਦਿੱਤਾ ਜਾਵੇ।+
5 ਯਹੋਵਾਹ ਦਾ ਪ੍ਰਤਾਪ ਜ਼ਾਹਰ ਹੋਵੇਗਾ+
ਅਤੇ ਸਾਰੇ ਇਨਸਾਨ ਇਸ ਨੂੰ ਦੇਖਣਗੇ+
ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”