-
ਮਰਕੁਸ 1:40-45ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਉਸ ਕੋਲ ਇਕ ਕੋੜ੍ਹੀ ਵੀ ਆਇਆ ਅਤੇ ਗੋਡਿਆਂ ਭਾਰ ਬੈਠ ਕੇ ਉਸ ਨੂੰ ਬੇਨਤੀ ਕਰਨ ਲੱਗਾ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।”+ 41 ਯਿਸੂ ਨੂੰ ਉਸ ਉੱਤੇ ਤਰਸ ਆਇਆ ਅਤੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ! ਤੂੰ ਸ਼ੁੱਧ ਹੋ ਜਾ।”+ 42 ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ ਅਤੇ ਉਹ ਸ਼ੁੱਧ ਹੋ ਗਿਆ। 43 ਫਿਰ ਯਿਸੂ ਨੇ ਉਸ ਨੂੰ ਘੱਲਣ ਤੋਂ ਪਹਿਲਾਂ ਸਖ਼ਤੀ ਨਾਲ ਵਰਜਦੇ ਹੋਏ 44 ਕਿਹਾ: “ਸੁਣ, ਕਿਸੇ ਨੂੰ ਇਹ ਗੱਲ ਨਾ ਦੱਸੀਂ। ਪਰ ਤੂੰ ਪੁਜਾਰੀ ਕੋਲ ਜਾ ਕੇ ਆਪਣੇ ਆਪ ਨੂੰ ਦਿਖਾ ਅਤੇ ਸ਼ੁੱਧ ਹੋ ਜਾਣ ਕਰਕੇ ਮੂਸਾ ਦੀ ਹਿਦਾਇਤ ਅਨੁਸਾਰ ਚੜ੍ਹਾਵਾ ਚੜ੍ਹਾ+ ਤਾਂਕਿ ਪੁਜਾਰੀ ਤੇਰੇ ਸ਼ੁੱਧ ਹੋ ਜਾਣ ਦੇ ਗਵਾਹ ਹੋਣ।”+ 45 ਪਰ ਉਹ ਜਾ ਕੇ ਸਾਰੇ ਪਾਸੇ ਇਸ ਬਾਰੇ ਦੱਸਣ ਲੱਗਾ, ਉਸ ਨੇ ਇਹ ਗੱਲ ਇੰਨੀ ਫੈਲਾ ਦਿੱਤੀ ਕਿ ਯਿਸੂ ਕਿਸੇ ਵੀ ਸ਼ਹਿਰ ਵਿਚ ਨਾ ਜਾ ਸਕਿਆ, ਪਰ ਉਹ ਬਾਹਰ ਇਕਾਂਤ ਥਾਵਾਂ ਵਿਚ ਰਿਹਾ। ਫਿਰ ਵੀ ਹਰ ਪਾਸਿਓਂ ਲੋਕ ਉਸ ਕੋਲ ਆਉਂਦੇ ਰਹੇ।+
-