-
ਮੱਤੀ 12:1-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਕ ਵਾਰ ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਕਣਕ ਦੇ ਸਿੱਟੇ ਤੋੜ ਕੇ ਖਾਣ ਲੱਗ ਪਏ।+ 2 ਇਹ ਦੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਦੇਖ! ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ।”+ 3 ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ?+ 4 ਉਹ ਪਰਮੇਸ਼ੁਰ ਦੇ ਘਰ ਵਿਚ ਗਿਆ ਸੀ ਅਤੇ ਉਨ੍ਹਾਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਸਨ+ ਜੋ ਨਾ ਉਸ ਲਈ ਤੇ ਨਾ ਉਸ ਦੇ ਆਦਮੀਆਂ ਲਈ ਖਾਣੀਆਂ ਜਾਇਜ਼ ਸਨ ਕਿਉਂਕਿ ਉਹ ਰੋਟੀਆਂ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।+ 5 ਜਾਂ ਕੀ ਤੁਸੀਂ ਮੂਸਾ ਦੇ ਕਾਨੂੰਨ ਵਿਚ ਨਹੀਂ ਪੜ੍ਹਿਆ ਕਿ ਪੁਜਾਰੀ ਸਬਤ ਦੇ ਦਿਨ ਵੀ ਮੰਦਰ ਵਿਚ ਕੰਮ ਕਰਦੇ ਸਨ ਅਤੇ ਫਿਰ ਵੀ ਨਿਰਦੋਸ਼ ਰਹਿੰਦੇ ਸਨ?+ 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਮੰਦਰ ਨਾਲੋਂ ਵੀ ਕੋਈ ਮਹਾਨ ਹੈ।+ 7 ਪਰ ਜੇ ਤੁਸੀਂ ਇਸ ਗੱਲ ਦਾ ਮਤਲਬ ਸਮਝਦੇ, ‘ਮੈਂ ਦਇਆ ਚਾਹੁੰਦਾ ਹਾਂ,+ ਬਲੀਦਾਨ ਨਹੀਂ,’+ ਤਾਂ ਤੁਸੀਂ ਨਿਰਦੋਸ਼ ਲੋਕਾਂ ਉੱਤੇ ਦੋਸ਼ ਨਾ ਲਾਉਂਦੇ। 8 ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”+
-
-
ਮਰਕੁਸ 2:23-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਜਦੋਂ ਉਹ ਸਬਤ ਦੇ ਦਿਨ ਕਣਕ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ, ਤਾਂ ਉਸ ਦੇ ਚੇਲੇ ਜਾਂਦੇ-ਜਾਂਦੇ ਕਣਕ ਦੇ ਸਿੱਟੇ ਤੋੜਨ ਲੱਗ ਪਏ।+ 24 ਇਸ ਲਈ ਫ਼ਰੀਸੀਆਂ ਨੇ ਉਸ ਨੂੰ ਕਿਹਾ: “ਆਹ ਦੇਖ! ਤੇਰੇ ਚੇਲੇ ਉਹ ਕੰਮ ਕਿਉਂ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ ਹੈ?” 25 ਪਰ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਭੁੱਖ ਲੱਗੀ ਸੀ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ?+ 26 ਕੀ ਤੁਸੀਂ ਮੁੱਖ ਪੁਜਾਰੀ ਅਬਯਾਥਾਰ+ ਬਾਰੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਕਿ ਦਾਊਦ ਨੇ ਪਰਮੇਸ਼ੁਰ ਦੇ ਘਰ ਵਿਚ ਜਾ ਕੇ ਚੜ੍ਹਾਵੇ ਦੀਆਂ ਰੋਟੀਆਂ ਆਪ ਵੀ ਖਾਧੀਆਂ ਤੇ ਆਪਣੇ ਆਦਮੀਆਂ ਨੂੰ ਵੀ ਦਿੱਤੀਆਂ? ਪਰ ਉਨ੍ਹਾਂ ਸਾਰਿਆਂ ਲਈ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਪੁਜਾਰੀ ਹੀ ਖਾ ਸਕਦੇ ਸਨ।”+ 27 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਸਬਤ ਦਾ ਦਿਨ ਇਨਸਾਨ ਲਈ ਹੈ,+ ਨਾ ਕਿ ਇਨਸਾਨ ਸਬਤ ਦੇ ਦਿਨ ਲਈ। 28 ਇਸ ਕਰਕੇ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”+
-