ਮੱਤੀ 26:6, 7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਿਸੂ ਬੈਥਨੀਆ ਵਿਚ ਸ਼ਮਊਨ ਦੇ ਘਰ ਸੀ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ।+ 7 ਉੱਥੇ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਜਿਸ ਵੇਲੇ ਯਿਸੂ ਰੋਟੀ ਖਾਣ ਬੈਠਾ ਹੋਇਆ ਸੀ, ਉਹ ਤੀਵੀਂ ਉਸ ਦੇ ਸਿਰ ʼਤੇ ਖ਼ੁਸ਼ਬੂਦਾਰ ਤੇਲ ਪਾਉਣ ਲੱਗ ਪਈ। ਮਰਕੁਸ 14:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ ਦਾ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਖ਼ੁਸ਼ਬੂਦਾਰ ਤੇਲ ਯਿਸੂ ਦੇ ਸਿਰ ʼਤੇ ਪਾ ਦਿੱਤਾ।+ ਯੂਹੰਨਾ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਵੇਲੇ ਮਰੀਅਮ ਨੇ 327 ਗ੍ਰਾਮ* ਖਾਲਸ ਜਟਾਮਾਸੀ ਦਾ ਬਹੁਤ ਹੀ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਯਿਸੂ ਦੇ ਪੈਰਾਂ ʼਤੇ ਮਲ਼ਿਆ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ। ਅਤੇ ਸਾਰਾ ਘਰ ਖ਼ੁਸ਼ਬੂਦਾਰ ਤੇਲ ਦੀ ਮਹਿਕ ਨਾਲ ਭਰ ਗਿਆ।+
6 ਯਿਸੂ ਬੈਥਨੀਆ ਵਿਚ ਸ਼ਮਊਨ ਦੇ ਘਰ ਸੀ ਜੋ ਪਹਿਲਾਂ ਕੋੜ੍ਹੀ ਹੁੰਦਾ ਸੀ।+ 7 ਉੱਥੇ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ ਅਤੇ ਜਿਸ ਵੇਲੇ ਯਿਸੂ ਰੋਟੀ ਖਾਣ ਬੈਠਾ ਹੋਇਆ ਸੀ, ਉਹ ਤੀਵੀਂ ਉਸ ਦੇ ਸਿਰ ʼਤੇ ਖ਼ੁਸ਼ਬੂਦਾਰ ਤੇਲ ਪਾਉਣ ਲੱਗ ਪਈ।
3 ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ ਦਾ ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਖ਼ੁਸ਼ਬੂਦਾਰ ਤੇਲ ਯਿਸੂ ਦੇ ਸਿਰ ʼਤੇ ਪਾ ਦਿੱਤਾ।+
3 ਉਸ ਵੇਲੇ ਮਰੀਅਮ ਨੇ 327 ਗ੍ਰਾਮ* ਖਾਲਸ ਜਟਾਮਾਸੀ ਦਾ ਬਹੁਤ ਹੀ ਮਹਿੰਗਾ ਖ਼ੁਸ਼ਬੂਦਾਰ ਤੇਲ ਲੈ ਕੇ ਯਿਸੂ ਦੇ ਪੈਰਾਂ ʼਤੇ ਮਲ਼ਿਆ ਅਤੇ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ। ਅਤੇ ਸਾਰਾ ਘਰ ਖ਼ੁਸ਼ਬੂਦਾਰ ਤੇਲ ਦੀ ਮਹਿਕ ਨਾਲ ਭਰ ਗਿਆ।+