40 ਉੱਥੇ ਤੀਵੀਆਂ ਵੀ ਦੂਰੋਂ ਸਭ ਕੁਝ ਦੇਖ ਰਹੀਆਂ ਸਨ। ਉਨ੍ਹਾਂ ਤੀਵੀਆਂ ਵਿਚ ਮਰੀਅਮ ਮਗਦਲੀਨੀ ਅਤੇ ਯਾਕੂਬ ਤੇ ਯੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਸਨ।+ 41 ਉਹ ਸਭ ਉਸ ਦੇ ਨਾਲ ਹੁੰਦੀਆਂ ਸਨ ਅਤੇ ਉਨ੍ਹਾਂ ਨੇ ਗਲੀਲ ਵਿਚ ਉਸ ਦੀ ਸੇਵਾ ਕੀਤੀ ਸੀ+ ਅਤੇ ਕਈ ਹੋਰ ਔਰਤਾਂ ਵੀ ਸਨ ਜਿਹੜੀਆਂ ਉਸ ਨਾਲ ਯਰੂਸ਼ਲਮ ਨੂੰ ਆਈਆਂ ਸਨ।