-
ਮੱਤੀ 13:3-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਉਸ ਨੇ ਮਿਸਾਲਾਂ ਵਰਤ ਕੇ ਉਨ੍ਹਾਂ ਨੂੰ ਕਈ ਗੱਲਾਂ ਸਿਖਾਈਆਂ।+ ਉਸ ਨੇ ਕਿਹਾ: “ਦੇਖੋ! ਇਕ ਆਦਮੀ ਬੀ ਬੀਜਣ ਗਿਆ।+ 4 ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।+ 5 ਕੁਝ ਬੀ ਪਥਰੀਲੀ ਜ਼ਮੀਨ ʼਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਡੂੰਘਾਈ ਤਕ ਮਿੱਟੀ ਨਾ ਹੋਣ ਕਰਕੇ ਉਹ ਝੱਟ ਉੱਗ ਪਏ।+ 6 ਪਰ ਜਦ ਸੂਰਜ ਚੜ੍ਹਿਆ, ਤਾਂ ਉਹ ਝੁਲ਼ਸ ਗਏ ਅਤੇ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਜੜ੍ਹ ਨਹੀਂ ਫੜੀ ਸੀ। 7 ਕੁਝ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਉਨ੍ਹਾਂ ਨੂੰ ਦਬਾ ਲਿਆ।+ 8 ਪਰ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉਹ ਫਲ ਦੇਣ ਲੱਗ ਪਏ, ਕਿਸੇ ਨੇ 100 ਗੁਣਾ, ਕਿਸੇ ਨੇ 60 ਗੁਣਾ ਅਤੇ ਕਿਸੇ ਨੇ 30 ਗੁਣਾ ਦਿੱਤਾ।+ 9 ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+
-
-
ਮਰਕੁਸ 4:3-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਸੁਣੋ। ਇਕ ਆਦਮੀ ਬੀ ਬੀਜਣ ਗਿਆ।+ 4 ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ। 5 ਕੁਝ ਬੀ ਪਥਰੀਲੀ ਜ਼ਮੀਨ ʼਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਡੂੰਘਾਈ ਤਕ ਮਿੱਟੀ ਨਾ ਹੋਣ ਕਰਕੇ ਉਹ ਝੱਟ ਉੱਗ ਪਏ।+ 6 ਪਰ ਜਦ ਸੂਰਜ ਚੜ੍ਹਿਆ, ਤਾਂ ਉਹ ਝੁਲ਼ਸ ਗਏ ਅਤੇ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਜੜ੍ਹ ਨਹੀਂ ਫੜੀ ਸੀ। 7 ਕੁਝ ਹੋਰ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਉਨ੍ਹਾਂ ਨੂੰ ਦਬਾ ਲਿਆ ਤੇ ਉਨ੍ਹਾਂ ਨੇ ਕੋਈ ਫਲ ਨਾ ਦਿੱਤਾ।+ 8 ਪਰ ਕੁਝ ਬੀ ਚੰਗੀ ਜ਼ਮੀਨ ʼਤੇ ਡਿਗੇ ਅਤੇ ਉਹ ਵਧੇ-ਫੁੱਲੇ ਅਤੇ ਫਲ ਦੇਣ ਲੱਗ ਪਏ, ਕਿਸੇ ਨੇ 30 ਗੁਣਾ, ਕਿਸੇ ਨੇ 60 ਗੁਣਾ ਅਤੇ ਕਿਸੇ ਨੇ 100 ਗੁਣਾ ਦਿੱਤਾ।”+ 9 ਫਿਰ ਉਸ ਨੇ ਕਿਹਾ: “ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+
-