ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 8:28, 29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਜਦੋਂ ਉਹ ਝੀਲ ਦੇ ਦੂਜੇ ਪਾਸੇ ਗਦਰੀਨੀਆਂ* ਦੇ ਇਲਾਕੇ ਵਿਚ ਪਹੁੰਚਿਆ, ਤਾਂ ਦੋ ਆਦਮੀ ਕਬਰਸਤਾਨ ਵਿੱਚੋਂ ਨਿਕਲ ਕੇ ਉਸ ਵੱਲ ਆਏ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ।+ ਉਹ ਇੰਨੇ ਖੂੰਖਾਰ ਸਨ ਕਿ ਕੋਈ ਵੀ ਉਸ ਰਸਤਿਓਂ ਲੰਘਣ ਦੀ ਹਿੰਮਤ ਨਹੀਂ ਸੀ ਕਰਦਾ। 29 ਅਤੇ ਦੇਖੋ! ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਵਾਸਤਾ?+ ਕੀ ਤੂੰ ਮਿਥੇ ਸਮੇਂ ਤੋਂ ਪਹਿਲਾਂ ਸਾਨੂੰ ਸਤਾਉਣ ਆਇਆ ਹੈਂ?”+

  • ਮਰਕੁਸ 5:2-10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਅਜੇ ਯਿਸੂ ਕਿਸ਼ਤੀ ਵਿੱਚੋਂ ਉੱਤਰਿਆ ਹੀ ਸੀ ਕਿ ਇਕ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਕਬਰਸਤਾਨ ਵਿੱਚੋਂ ਨਿਕਲ ਕੇ ਉਸ ਵੱਲ ਆਇਆ। 3 ਉਹ ਆਦਮੀ ਕਬਰਸਤਾਨ ਵਿਚ ਹੀ ਰਹਿੰਦਾ ਸੀ ਅਤੇ ਕੋਈ ਵੀ ਉਸ ਨੂੰ ਬੰਨ੍ਹ ਕੇ ਨਹੀਂ ਰੱਖ ਸਕਿਆ ਸੀ, ਇੱਥੋਂ ਤਕ ਕਿ ਸੰਗਲਾਂ ਨਾਲ ਵੀ ਨਹੀਂ। 4 ਉਸ ਨੂੰ ਕਈ ਵਾਰ ਬੇੜੀਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ ਸੀ, ਪਰ ਉਹ ਸੰਗਲਾਂ ਦੇ ਟੋਟੇ-ਟੋਟੇ ਕਰ ਦਿੰਦਾ ਸੀ ਅਤੇ ਬੇੜੀਆਂ ਤੋੜ ਦਿੰਦਾ ਸੀ; ਕਿਸੇ ਵਿਚ ਵੀ ਉਸ ਨੂੰ ਕਾਬੂ ਕਰਨ ਦੀ ਤਾਕਤ ਨਹੀਂ ਸੀ। 5 ਉਹ ਦਿਨ-ਰਾਤ ਕਬਰਸਤਾਨ ਅਤੇ ਪਹਾੜਾਂ ਵਿਚ ਚੀਕਾਂ ਮਾਰਦਾ ਤੇ ਪੱਥਰਾਂ ਨਾਲ ਆਪਣੇ ਆਪ ਨੂੰ ਲਹੂ-ਲੁਹਾਨ ਕਰਦਾ ਰਹਿੰਦਾ ਸੀ। 6 ਪਰ ਜਦ ਉਸ ਨੇ ਯਿਸੂ ਨੂੰ ਦੂਰੋਂ ਦੇਖਿਆ, ਤਾਂ ਉਹ ਭੱਜਾ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਬੈਠ ਗਿਆ।+ 7 ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਵਾਸਤਾ? ਤੈਨੂੰ ਪਰਮੇਸ਼ੁਰ ਦੀ ਸਹੁੰ, ਮੈਨੂੰ ਨਾ ਸਤਾ।”+ 8 ਕਿਉਂਕਿ ਯਿਸੂ ਉਸ ਨੂੰ ਕਹਿ ਰਿਹਾ ਸੀ: “ਓਏ ਦੁਸ਼ਟ ਦੂਤਾ, ਇਸ ਆਦਮੀ ਵਿੱਚੋਂ ਨਿਕਲ ਜਾ।”+ 9 ਪਰ ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਯਿਸੂ ਨੂੰ ਕਿਹਾ: “ਮੇਰਾ ਨਾਂ ਪਲਟਣ ਹੈ ਕਿਉਂਕਿ ਅਸੀਂ ਬਹੁਤ ਸਾਰੇ ਹਾਂ।” 10 ਅਤੇ ਦੁਸ਼ਟ ਦੂਤਾਂ ਨੇ ਯਿਸੂ ਅੱਗੇ ਵਾਰ-ਵਾਰ ਮਿੰਨਤਾਂ ਕੀਤੀਆਂ ਕਿ ਉਹ ਉਨ੍ਹਾਂ ਨੂੰ ਉਸ ਇਲਾਕੇ ਵਿੱਚੋਂ ਨਾ ਕੱਢੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ