22 “ਸਰੀਰ ਦਾ ਦੀਵਾ ਅੱਖ ਹੈ।+ ਇਸ ਲਈ ਜੇ ਤੇਰੀ ਅੱਖ ਇੱਕੋ ਨਿਸ਼ਾਨੇ ʼਤੇ ਟਿਕੀ ਹੋਈ ਹੈ, ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ। 23 ਪਰ ਜੇ ਤੇਰੀ ਅੱਖ ਲੋਭ ਨਾਲ ਭਰੀ ਹੋਈ ਹੈ,+ ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੋਵੇਗਾ। ਤੇਰੇ ਵਿਚ ਜੋ ਚਾਨਣ ਹੈ, ਜੇ ਉਹ ਸੱਚ-ਮੁੱਚ ਹਨੇਰਾ ਹੈ, ਤਾਂ ਇਹ ਕਿੰਨਾ ਘੁੱਪ ਹਨੇਰਾ ਹੋਵੇਗਾ!