23 ਯਿਸੂ ਨੇ ਉਸ ਨੂੰ ਕਿਹਾ: “ਤੂੰ ਇਹ ਕਿਉਂ ਕਹਿ ਰਿਹਾ ਹੈਂ, ‘ਜੇ ਤੂੰ ਕੁਝ ਕਰ ਸਕਦਾ ਹੈਂ’? ਜੋ ਨਿਹਚਾ ਕਰਦਾ ਹੈ, ਉਸ ਲਈ ਸਭ ਕੁਝ ਮੁਮਕਿਨ ਹੈ।”+ 24 ਉਸੇ ਵੇਲੇ ਮੁੰਡੇ ਦੇ ਪਿਤਾ ਨੇ ਉੱਚੀ-ਉੱਚੀ ਕਿਹਾ: “ਮੈਂ ਨਿਹਚਾ ਕਰਦਾ ਹਾਂ! ਪਰ ਜੇ ਮੇਰੀ ਨਿਹਚਾ ਕਮਜ਼ੋਰ ਹੈ, ਤਾਂ ਇਸ ਨੂੰ ਪੱਕੀ ਕਰਨ ਵਿਚ ਮੇਰੀ ਮਦਦ ਕਰ!”+