-
ਲੂਕਾ 9:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਦੋਂ ਜ਼ਿਲ੍ਹੇ ਦੇ ਹਾਕਮ ਹੇਰੋਦੇਸ* ਨੇ ਸੁਣਿਆ ਕਿ ਕੀ ਕੁਝ ਹੋ ਰਿਹਾ ਸੀ, ਤਾਂ ਉਹ ਬਹੁਤ ਪਰੇਸ਼ਾਨ ਹੋ ਗਿਆ ਕਿਉਂਕਿ ਕੁਝ ਲੋਕ ਕਹਿ ਰਹੇ ਸਨ ਕਿ ਯੂਹੰਨਾ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਸੀ,+ 8 ਪਰ ਕੁਝ ਲੋਕ ਕਹਿ ਰਹੇ ਸਨ ਕਿ ਏਲੀਯਾਹ ਪ੍ਰਗਟ ਹੋਇਆ ਸੀ ਅਤੇ ਕਈ ਹੋਰ ਕਹਿ ਰਹੇ ਸਨ ਕਿ ਪੁਰਾਣੇ ਜ਼ਮਾਨੇ ਦੇ ਨਬੀਆਂ ਵਿੱਚੋਂ ਕੋਈ ਨਬੀ ਦੁਬਾਰਾ ਜੀਉਂਦਾ ਹੋਇਆ ਸੀ।+ 9 ਹੇਰੋਦੇਸ ਨੇ ਕਿਹਾ: “ਮੈਂ ਆਪ ਯੂਹੰਨਾ ਦਾ ਸਿਰ ਵਢਵਾਇਆ ਸੀ,+ ਤਾਂ ਫਿਰ ਇਹ ਕੌਣ ਹੈ ਜਿਸ ਬਾਰੇ ਮੈਂ ਇਹ ਗੱਲਾਂ ਸੁਣ ਰਿਹਾ ਹਾਂ?” ਇਸ ਕਰਕੇ ਉਹ ਯਿਸੂ ਨੂੰ ਮਿਲਣਾ ਚਾਹੁੰਦਾ ਸੀ।+
-