4 ਸਿੱਖਿਆ ਦੇਣ ਤੋਂ ਬਾਅਦ, ਉਸ ਨੇ ਸ਼ਮਊਨ ਨੂੰ ਕਿਹਾ: “ਕਿਸ਼ਤੀ ਨੂੰ ਡੂੰਘੇ ਪਾਣੀ ਵਿਚ ਲੈ ਚੱਲ ਅਤੇ ਮੱਛੀਆਂ ਫੜਨ ਲਈ ਤੁਸੀਂ ਆਪਣੇ ਜਾਲ਼ ਪਾਣੀ ਵਿਚ ਪਾਓ।” 5 ਪਰ ਸ਼ਮਊਨ ਨੇ ਕਿਹਾ: “ਗੁਰੂ ਜੀ, ਅਸੀਂ ਸਾਰੀ ਰਾਤ ਮੱਛੀਆਂ ਫੜਨ ਵਿਚ ਲੱਗੇ ਰਹੇ ਪਰ ਸਾਡੇ ਹੱਥ ਕੁਝ ਨਹੀਂ ਆਇਆ,+ ਫਿਰ ਵੀ ਤੇਰੇ ਕਹਿਣ ਤੇ ਮੈਂ ਜਾਲ਼ ਪਾ ਦਿੰਦਾ ਹਾਂ।”