23 ਪਰਮੇਸ਼ੁਰ ਨੂੰ ਪਹਿਲਾਂ ਹੀ ਪਤਾ ਸੀ ਕਿ ਯਿਸੂ ਨੂੰ ਫੜਵਾਇਆ ਜਾਵੇਗਾ ਅਤੇ ਉਸ ਦੀ ਇਸ ਇੱਛਾ ਅਨੁਸਾਰ ਇਸੇ ਤਰ੍ਹਾਂ ਹੋਇਆ।+ ਤੁਸੀਂ ਦੁਸ਼ਟ ਲੋਕਾਂ ਦੇ ਹੱਥੀਂ ਉਸ ਨੂੰ ਸੂਲ਼ੀ ਉੱਤੇ ਟੰਗ ਕੇ ਜਾਨੋਂ ਮਾਰ ਦਿੱਤਾ।+ 24 ਪਰ ਪਰਮੇਸ਼ੁਰ ਨੇ ਉਸ ਨੂੰ ਮੌਤ ਦੇ ਪੰਜੇ ਤੋਂ ਛੁਡਾ ਕੇ ਜੀਉਂਦਾ ਕੀਤਾ+ ਕਿਉਂਕਿ ਮੌਤ ਲਈ ਉਸ ਨੂੰ ਆਪਣੇ ਪੰਜੇ ਵਿਚ ਜਕੜੀ ਰੱਖਣਾ ਨਾਮੁਮਕਿਨ ਸੀ।+