-
ਰਸੂਲਾਂ ਦੇ ਕੰਮ 14:12-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਨ੍ਹਾਂ ਨੇ ਬਰਨਾਬਾਸ ਨੂੰ ਜ਼ੂਸ ਦੇਵਤਾ, ਪਰ ਪੌਲੁਸ ਨੂੰ ਹਰਮੇਸ ਦੇਵਤਾ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹੀ ਜ਼ਿਆਦਾ ਗੱਲ ਕਰਦਾ ਸੀ। 13 ਜ਼ੂਸ ਦੇਵਤੇ ਦਾ ਮੰਦਰ ਸ਼ਹਿਰ ਦੇ ਲਾਂਘੇ ਕੋਲ ਸੀ ਅਤੇ ਮੰਦਰ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ* ਲੈ ਕੇ ਦਰਵਾਜ਼ੇ ਕੋਲ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਪੌਲੁਸ ਅਤੇ ਬਰਨਾਬਾਸ ਅੱਗੇ ਬਲ਼ੀਆਂ ਚੜ੍ਹਾਉਣੀਆਂ ਚਾਹੁੰਦਾ ਸੀ।
14 ਪਰ ਜਦੋਂ ਰਸੂਲਾਂ ਯਾਨੀ ਬਰਨਾਬਾਸ ਅਤੇ ਪੌਲੁਸ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਆਪਣੇ ਕੱਪੜੇ ਪਾੜੇ ਅਤੇ ਭੱਜ ਕੇ ਭੀੜ ਵਿਚ ਜਾ ਖੜ੍ਹੇ ਹੋਏ ਅਤੇ ਉੱਚੀ ਆਵਾਜ਼ ਵਿਚ ਕਿਹਾ: 15 “ਭਰਾਵੋ, ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਾਂਗ ਦੁੱਖ-ਸੁੱਖ ਭੋਗਣ ਵਾਲੇ ਆਮ ਇਨਸਾਨ ਹਾਂ।+ ਅਸੀਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਤਾਂਕਿ ਤੁਸੀਂ ਇਨ੍ਹਾਂ ਵਿਅਰਥ ਚੀਜ਼ਾਂ ਨੂੰ ਛੱਡ ਕੇ ਜੀਉਂਦੇ ਪਰਮੇਸ਼ੁਰ ਵੱਲ ਮੁੜੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਹਨ।+
-
-
ਪ੍ਰਕਾਸ਼ ਦੀ ਕਿਤਾਬ 22:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਯੂਹੰਨਾ, ਇਹ ਸਾਰੀਆਂ ਗੱਲਾਂ ਸੁਣ ਅਤੇ ਦੇਖ ਰਿਹਾ ਸੀ। ਜਦੋਂ ਮੈਂ ਇਹ ਸਭ ਕੁਝ ਸੁਣ ਅਤੇ ਦੇਖ ਹਟਿਆ, ਤਾਂ ਮੈਂ ਦੂਤ ਦੀ ਭਗਤੀ ਕਰਨ ਲਈ ਉਸ ਦੇ ਪੈਰਾਂ ਵਿਚ ਡਿਗ ਪਿਆ ਜਿਸ ਨੇ ਮੈਨੂੰ ਇਹ ਸਾਰੀਆਂ ਗੱਲਾਂ ਦਿਖਾਈਆਂ ਸਨ। 9 ਪਰ ਉਸ ਨੇ ਮੈਨੂੰ ਕਿਹਾ: “ਇੱਦਾਂ ਨਾ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ, ਜਿਹੜੇ ਨਬੀ ਹਨ ਅਤੇ ਉਨ੍ਹਾਂ ਲੋਕਾਂ ਵਾਂਗ ਇਕ ਦਾਸ ਹੀ ਹਾਂ ਜਿਹੜੇ ਇਸ ਕਿਤਾਬ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ। ਪਰਮੇਸ਼ੁਰ ਦੀ ਭਗਤੀ ਕਰ।”+
-