-
ਰਸੂਲਾਂ ਦੇ ਕੰਮ 10:30-33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਕੁਰਨੇਲੀਅਸ ਨੇ ਕਿਹਾ: “ਚਾਰ ਦਿਨ ਪਹਿਲਾਂ ਇਸੇ ਸਮੇਂ ਦੁਪਹਿਰ ਦੇ 3 ਕੁ ਵਜੇ* ਮੈਂ ਆਪਣੇ ਘਰ ਵਿਚ ਪ੍ਰਾਰਥਨਾ ਕਰ ਰਿਹਾ ਸੀ; ਉਸ ਵੇਲੇ ਚਮਕਦੇ ਕੱਪੜੇ ਪਾਈ ਇਕ ਆਦਮੀ ਮੇਰੇ ਸਾਮ੍ਹਣੇ ਆ ਖੜ੍ਹਾ ਹੋਇਆ 31 ਅਤੇ ਮੈਨੂੰ ਕਹਿਣ ਲੱਗਾ: ‘ਕੁਰਨੇਲੀਅਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਉਸ ਨੇ ਤੇਰੇ ਪੁੰਨ-ਦਾਨ ਯਾਦ ਰੱਖੇ ਹਨ। 32 ਇਸ ਲਈ ਯਾਪਾ ਨੂੰ ਆਦਮੀ ਘੱਲ ਕੇ ਸ਼ਮਊਨ ਨੂੰ ਬੁਲਾ ਜੋ ਪਤਰਸ ਕਹਾਉਂਦਾ ਹੈ। ਉਹ ਚਮੜਾ ਰੰਗਣ ਵਾਲੇ ਸ਼ਮਊਨ ਦੇ ਘਰ ਮਹਿਮਾਨ ਵਜੋਂ ਠਹਿਰਿਆ ਹੋਇਆ ਹੈ ਜਿਸ ਦਾ ਘਰ ਸਮੁੰਦਰ ਲਾਗੇ ਹੈ।’+ 33 ਇਸ ਕਰਕੇ ਮੈਂ ਉਸੇ ਵੇਲੇ ਤੈਨੂੰ ਬੁਲਾਉਣ ਲਈ ਆਦਮੀ ਘੱਲੇ। ਤੇਰੀ ਬੜੀ ਮਿਹਰਬਾਨੀ ਕਿ ਤੂੰ ਇੱਥੇ ਆਇਆਂ। ਹੁਣ ਅਸੀਂ ਸਾਰੇ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਉਹ ਸਾਰੀਆਂ ਗੱਲਾਂ ਸੁਣਨ ਲਈ ਹਾਜ਼ਰ ਹਾਂ ਜਿਹੜੀਆਂ ਯਹੋਵਾਹ* ਨੇ ਤੈਨੂੰ ਦੱਸਣ ਦਾ ਹੁਕਮ ਦਿੱਤਾ ਹੈ।”
-