-
ਰੋਮੀਆਂ 1:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਮੈਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ;+ ਅਸਲ ਵਿਚ, ਖ਼ੁਸ਼ ਖ਼ਬਰੀ ਤਾਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਮੁਕਤੀ ਦੇਣ ਲਈ ਪਰਮੇਸ਼ੁਰ ਦਾ ਸ਼ਕਤੀਸ਼ਾਲੀ ਜ਼ਰੀਆ ਹੈ,+ ਪਹਿਲਾਂ ਯਹੂਦੀਆਂ+ ਨੂੰ ਤੇ ਫਿਰ ਯੂਨਾਨੀਆਂ* ਨੂੰ।+ 17 ਨਿਹਚਾ ਰੱਖਣ ਵਾਲੇ ਲੋਕ ਦੇਖਦੇ ਹਨ ਕਿ ਖ਼ੁਸ਼ ਖ਼ਬਰੀ ਰਾਹੀਂ ਪਰਮੇਸ਼ੁਰ ਆਪਣਾ ਨਿਆਂ* ਪ੍ਰਗਟ ਕਰਦਾ ਹੈ ਜਿਸ ਕਰਕੇ ਉਨ੍ਹਾਂ ਦੀ ਨਿਹਚਾ ਹੋਰ ਪੱਕੀ ਹੁੰਦੀ ਹੈ,+ ਠੀਕ ਜਿਵੇਂ ਲਿਖਿਆ ਹੈ: “ਪਰ ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।”+
-